ਪੰਜਾਬ

punjab

ETV Bharat / state

ਹੁਣ ਰੇਸ਼ਮ ਦੀ ਖੇਤੀ ਪੰਜਾਬ ਵਿੱਚ ਵੀ ਹੋਵੇਗੀ - cultivation

ਪਠਾਨਕੋਟ ਦੇ ਨੀਮ ਪਹਾੜੀ ਖੇਤਰ ਧਾਰ ਕਲਾਂ ਵਿੱਚ ਸਭ ਤੋਂ ਵੱਧ ਰੇਸ਼ਮ ਦੀ ਪੈਦਾਵਾਰ ਦਾ ਕਾਰੋਬਾਰ ਹੁੰਦਾ ਹੈ। ਸੈਰੀਕਲਚਰ ਵਿਭਾਗ ਵੱਲੋਂ ਕਾਰੋਬਾਰ ਵਿੱਚ ਵਾਧਾ ਕਰਨ ਲਈ ਕਈ ਚੁੱਕੇ ਜਾ ਰਹੇ ਹਨ ਸ਼ਲਾਘਾਯੋਗ ਕਦਮ।

ਰੇਸ਼ਮ ਦੇ ਕੀੜੇ

By

Published : Mar 15, 2019, 3:16 PM IST

ਪਠਾਨਕੋਟ: ਸ਼ਹਿਰ 'ਚ ਨੀਮ ਪਹਾੜੀ ਖੇਤਰ ਧਾਰ ਕਲਾਂ ਵਿੱਚ ਸਭ ਤੋਂ ਵੱਧ ਰੇਸ਼ਮ ਦੀ ਪੈਦਾਵਾਰ ਦਾ ਕਾਰੋਬਾਰ ਹੁੰਦਾ ਹੈ। ਇਸ ਦੇ ਨਾਲ ਹੀ ਸੈਰੀਕਲਚਰ ਵਿਭਾਗ ਵੱਲੋਂ ਕਾਰੋਬਾਰ ਵਿੱਚ ਵਾਧਾ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ ਤੇ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਦੱਸ ਦਈਏ, ਹੁਣ ਕਈ ਸੂਬਿਆਂ ਤੋਂ ਬਾਅਦ ਪੰਜਾਬ ਦੇ ਪਠਾਨਕੋਟ 'ਚ ਵੀ ਰੇਸ਼ਮ ਦੇ ਕੀੜੇ ਤਿਆਰ ਕਰਨ ਦੀ ਸਮੱਗਰੀ ਆ ਚੁੱਕੀ ਹੈ, ਜੋ ਕਿ ਰੱਖ-ਰਖਾਅ ਲਈ ਵਿਭਾਗ ਵਲੋਂ ਕਿਸਾਨਾਂ ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਰੇਸ਼ਮ ਦੇ ਕੀੜੇ ਕਾਕਉਣ ਬਣਾਉਣਗੇ, ਜਦੋਂ ਇਹ ਕਾਕਉਣ ਬਣਕੇ ਤਿਆਰ ਹੋ ਜਾਣਗੇ ਤਾਂ ਫਿਰ ਕੀੜਾ ਮਰ ਜਾਵੇਗਾ। ਇਸ ਤੋਂ ਬਾਅਦ ਕਿਸਾਨ 2 ਮਹੀਨਿਆਂ ਦੀ ਇਸ ਪੈਦਾਵਾਰ ਨੂੰ ਕਈ ਸੂਬਿਆਂ ਦੇ ਵਪਾਰੀਆਂ ਨੂੰ ਵੇਚ ਕੇ ਚੰਗਾ ਪੈਸਾ ਕਮਾਉਂਦੇ ਹਨ।

ਰੇਸ਼ਮ ਦੀ ਖੇਤੀ

ਕਿਵੇਂ ਕੀਤੀ ਜਾਂਦੀ ਹੈ ਸਾਂਭ-ਸੰਭਾਲ?
ਰੇਸ਼ਮ ਦੇ ਕੀੜਿਆਂ ਨੂੰ ਸਤੁਤ ਦੇ ਪਤੀਆਂ ਤੇ ਛੱਡ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਰੇਸ਼ਮ ਦੇ ਕੀੜੇ ਸਿਰਫ਼ ਪੱਤੇ ਹੀ ਖਾਂਦੇ ਹਨ। ਪਠਾਨਕੋਟ ਦੇ ਧਾਰ ਬਲਾਕ ਵਿਚ ਰੇਸ਼ਮ ਦੀ ਖੇਤੀ ਹੁੰਦੀ ਹੈ। ਅਨੋਖੇ ਢੰਗ ਦਾ ਇਹ ਕਾਰੋਬਾਰ ਪੰਜਾਬ ਦੇ ਪਠਾਨਕੋਟ ਵਿਚ ਕਾਫੀ ਵੱਧ-ਫੁੱਲ ਰਿਹਾ ਹੈ ਕਿਉਂਕਿ ਇਸ ਵਿੱਚ ਲਾਗਤ ਬਹੁਤ ਘੱਟ ਅਤੇ ਮੁਨਾਫ਼ਾ ਜ਼ਿਆਦਾ ਹੈ।
ਕਿਸਾਨਾਂ ਨੂੰ ਸਿਰਫ਼ 2 ਮਹੀਨੇ ਹੀ ਮਿਹਨਤ ਕਰਨੀ ਪੈਂਦੀ ਹੈ, ਇਹਨਾਂ ਕੀੜਿਆਂ ਦੀ ਸੰਭਾਲ ਹੀ ਜ਼ਰੂਰੀ ਹੁੰਦੀ ਹੈ ਬਾਕੀ ਇਸ ਵਿੱਚ ਕੋਈ ਹੋਰ ਖਰਚ ਨਹੀਂ ਆਉਂਦਾ। ਵਿਭਾਗ ਦੇ ਨਾਲ-ਨਾਲ ਸਰਕਾਰ ਵੀ ਇਸ ਧੰਦੇ ਨੂੰ ਅਪਨਾਉਣ ਵਿੱਚ ਕਿਸਾਨਾਂ ਦੀ ਮਦਦ ਕਰਦੀ ਹੈ। ਪਠਾਨਕੋਟ ਵਿਚ ਤਿਆਰ ਹੋਈ ਰੇਸ਼ਮ ਕਲਕੱਤਾ ਅਤੇ ਕਰਨਾਟਕ ਜਿਹੇ ਸੂਬਿਆਂ ਵਿੱਚ ਜਾਂਦੀ ਹੈ। ਕਿਸਾਨ ਇਸ ਤੋਂ ਕਾਫ਼ੀ ਮੋਟਾ ਮੁਨਾਫ਼ਾ ਕਮਾਉਂਦੇ ਹਨ।

ABOUT THE AUTHOR

...view details