ਪਠਾਨਕੋਟ:ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਵੇਖਦੇ ਹੋਏ ਛਾਪੇਮਾਰੀ ਕੀਤੀ ਗਈ। ਹਿਮਾਚਲ ਦੇ ਕੁਝ ਕਰੱਸ਼ਰ ਮਾਲਕਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦੱਸਿਆ ਗਿਆ ਕਿ ਪਠਾਨਕੋਟ ਦੇ ਵਿੱਚ ਇੱਕ ਫੁੱਟ ਵੀ ਮਾਈਨਿੰਗ ਗੈਰ ਕਾਨੂੰਨੀ ਨਹੀਂ ਹੈ ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਬੋਲਿਆ ਗਿਆ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਮਾਈਨਿੰਗ ਗੈਰ ਕਾਨੂੰਨੀ ਹੋ ਰਹੀ ਹੈ ਜਿਸ ਦੇ ਜਵਾਬ ਵਿੱਚ ਪਠਾਨਕੋਟ ਦੀ ਕਰੱਸ਼ਰ ਇੰਡਸਟਰੀ ਮਾਲਕਾਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅਕਾਲੀ ਭਾਜਪਾ ਦੇ ਸਮੇਂ ਦੇ ਵਿਚ ਪਠਾਨਕੋਟ ‘ਚ ਮਾਈਨਿੰਗ ਰਾਜਸਵ 6 ਤੋਂ 7 ਕਰੋੜ ਸਲਾਨਾ ਸੀ ਪਰ ਹੁਣ ਕਾਂਗਰਸ ਸਰਕਾਰ ਦੇ ਸਮੇਂ ਪਠਾਨਕੋਟ ਦਾ ਸਾਲਾਨਾ ਰਾਜਸਵ 60 ਕਰੋੜ ਤੋਂ ਉੱਪਰ ਹੈ ਜੋ ਕਿ ਸਰਕਾਰ ਨੂੰ ਜਾਂਦਾ ਹੈ।