ਪਠਾਨਕੋਟ: ਮਹਾਂਮਾਰੀ ਦੇ ਇਸ ਦੌਰ ਦੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਮਦਦ ਦੇ ਲਈ ਲੋਕ ਖੁਦ ਸਾਹਮਣੇ ਆ ਰਹੇ ਹਨ ਅਤੇ ਇੱਦਾ ਦਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ’ਚ ਜਿੱਥੇ ਕਿ ਜ਼ਿਲ੍ਹੇ ਕੋਵਿਡ ਸੈਂਟਰ ਬਣਾਇਆ ਗਿਆ ਹੈ। ਇਸ ਕੋਵਿਡ ਸੈਂਟਰ ’ਚ ਹਰ ਇੱਕ ਵਰਗ ਨੇ ਆਪਣਾ ਯੋਗਦਾਨ ਪਾਇਆ ਹੈ। ਇਸ ਕੋਵਿਡ ਸੈਂਟਰ ਨੂੰ ਮਹਿਜ 48 ਘੰਟਿਆਂ ’ਚ ਸੈਨਾ ਦੀ ਮਦਦ ਬਣਾ ਦਿੱਤਾ ਗਿਆ। ਇਥੇ 55 ਬੈੱਡ ਲਗਾਏ ਗਏ ਹਨ ਜਿਥੇ ਆਕਸੀਜਨ ਦੀ ਵੀ ਸਹੂਲਤ ਦਿੱਤੀ ਗਈ ਹੈ।
ਪਠਾਨਕੋਟ ’ਚ ਫੌਜ ਦੀ ਮਦਦ ਨਾਲ ਬਣਾਇਆ ਗਿਆ ਕੋਵਿਡ ਸੈਂਟਰ - ਆਕਸੀਜਨ ਦੀ ਘਾਟ
ਜ਼ਿਲ੍ਹੇ ’ਚ ਫੌਜ ਦੀ ਮਦਦ ਨਾਲ 48 ਘੰਟੇ ਅੰਦਰ 55 ਬੈੱਡ ਦਾ ਕੋਵਿਡ ਸੈਂਟਰ ਬਣਾਇਆ ਗਿਆ ਹੈ ਜਿਥੇ ਕੋਰੋਨਾ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।
ਪਠਾਨਕੋਟ ’ਚ ਫੌਜ ਦੀ ਮਦਦ ਨਾਲ ਬਣਾਇਆ ਗਿਆ ਕੋਵਿਡ ਸੈਂਟਰ
ਇਹ ਵੀ ਪੜੋ: ਹਿਸਾਰ: ਰਾਕੇਸ਼ ਟਿਕੈਤ ਦੀ ਮੌਜੂਦਗੀ 'ਚ ਕਿਸਾਨਾਂ ਦਾ ਪ੍ਰਦਰਸ਼ਨ, ਵੱਡੀ ਗਿਣਤੀ 'ਚ RAF ਤੇ ਪੁਲਿਸ ਜਵਾਨ ਤੈਨਾਤ
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ ਨੇ ਦੱਸਿਆ ਕਿ ਕੋਵਿਡ ਮਰੀਜ਼ਾਂ ਦੇ ਲਈ ਪਠਾਨਕੋਟ ਦੇ ਵਿੱਚ ਸੈਨਾ ਦੀ ਮਦਦ ਦੇ ਨਾਲ 55 ਬੈੱਡ ਦਾ ਇੱਕ ਆਈਸੋਲੇਸ਼ਨ ਸੈਂਟਰ ਬਣਾਇਆ ਗਿਆ। ਜਿਥੇ ਕੋਰੋਨਾ ਮਰੀਜ਼ਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ।