ਪਠਾਨਕੋਟ: ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਜਮਾਨਤ ਪਟੀਸ਼ਨ ਨੂੰ ਜ਼ਿਲ੍ਹਾ ਅਦਾਲਤ ਨੇ ਮਨਜ਼ੂਰ ਕਰ ਲਿਆਈ ਹੈ। ਦੱਸ ਦਈਏ ਕਿ ਨਾਜਾਇਜ਼ ਮਾਇਨਿੰਗ ਦੇ ਮਾਮਲੇ ’ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨਿਆਇਕ ਹਿਰਾਸਤ ’ਚ ਹੈ।
ਇਹ ਵੀ ਪੜੋ:ਵੱਡਾ ਖੁਲਾਸਾ: 'ਸੀਐੱਮ ਮਾਨ ਨੇ ਹਵਾਈ ਝੂਟਿਆਂ ’ਚ ਫੂਕੇ ਤਕਰੀਬਨ 55 ਲੱਖ ਰੁਪਏ'
ਮਾਈਨਿੰਗ ਵਿਭਾਗ ਨੇ ਮਾਮਲਾ ਕੀਤਾ ਸੀ ਦਰਜ:ਦੱਸ ਦਈਏ ਕਿਪਿਛਲੇ ਦਿਨੀਂ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਖ਼ਿਲਾਫ਼ ਮਾਈਨਿੰਗ ਵਿਭਾਗ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਸੂਤਰਾਂ ਮੁਤਾਬਕ, ਕ੍ਰਿਸ਼ਨਾ ਸਟੋਨ ਕਰੱਸ਼ਰ ਵਿੱਚ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ 50 ਫੀਸਦ ਭਾਗੀਦਾਰੀ ਹੈ। ਜਦੋਂ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਇਥੋਂ ਇੱਕ ਪੋਕਲੇਨ ਮਸ਼ੀਨ, ਇੱਕ ਟਿੱਪਰ ਅਤੇ ਇੱਕ ਟਰੈਕਟਰ ਟਰਾਲੀ ਬਰਾਮਦ ਕੀਤਾ ਸੀ।