ਪੰਜਾਬ

punjab

ETV Bharat / state

ਜੰਮੂ ਦੀ ਸਰਹੱਦ ਹਜੇ ਭੀ ਸੀਲ, ਨਹੀਂ ਜਾ ਰਹੀ ਕੋਈ ਭੀ ਬਸ

ਕੋਰੋਨਾ ਮਹਾਂਮਾਰੀ ਤੋਂ ਬਾਅਦ ਭਾਵੇਂ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਆਵਾਜਾਈ ਸ਼ੁਰੂ ਹੋ ਗਈ ਹੈ ਪਰੰਤੂ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਅਜੇ ਵੀ ਸਰਹੱਦ ਸੀਲ ਹੋਣ ਕਾਰਨ ਖੱਜਲ ਹੋਣਾ ਪੈ ਰਿਹਾ ਹੈ। ਜੰਮੂ ਸਰਕਾਰ ਵੱਲੋਂ ਕੋਰੋਨਾ ਜਾਂਚ ਦੇ ਚਲਦੇ ਯਾਤਰੀਆਂ ਨੂੰ 2-2 ਦਿਨ ਵੀ ਲੱਗ ਰਹੇ ਹਨ।

By

Published : Oct 23, 2020, 9:08 PM IST

ਪੰਜਾਬ ਤੋਂ ਜੰਮੂ ਜਾਣ ਵਾਲਿਆਂ ਦਾ ਕੋਰੋਨਾ ਜਾਂਚ ਨੇ ਦਾਖ਼ਲਾ ਕੀਤਾ ਮੁਸ਼ਕਿਲ
ਪੰਜਾਬ ਤੋਂ ਜੰਮੂ ਜਾਣ ਵਾਲਿਆਂ ਦਾ ਕੋਰੋਨਾ ਜਾਂਚ ਨੇ ਦਾਖ਼ਲਾ ਕੀਤਾ ਮੁਸ਼ਕਿਲ

ਪਠਾਨਕੋਟ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਭਾਵੇਂ ਸਰਕਾਰ ਵੱਲੋਂ ਹੌਲੀ-ਹੌਲੀ ਲੋਕਾਂ ਨੂੰ ਰਿਆਇਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਵੱਲੋਂ ਵੀ ਬੱਸਾਂ ਦੀ ਆਵਾਜਾਈ ਹੋਰਨਾਂ ਸੂਬਿਆਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਪਰੰਤੂ ਜੰਮੂ-ਕਸ਼ਮੀਰ ਜਾਣ ਵਾਲਿਆਂ ਨੂੰ ਅਜੇ ਵੀ ਸਰਹੱਦ ਪੂਰੀ ਤਰ੍ਹਾਂ ਨਾ ਖੋਲ੍ਹੇ ਜਾਣ ਕਾਰਨ ਕੋਰੋਨਾ ਜਾਂਚ ਨੂੰ ਲੈ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੂੰ ਕੋਰੋਨਾ ਜਾਂਚ ਕਾਰਨ ਸਰਹੱਦ 'ਤੇ ਦੋ-ਦੋ ਦਿਨ ਵੀ ਖੱਜਲ ਹੋਣਾ ਪੈ ਰਿਹਾ ਹੈ।

ਇਸ ਸਬੰਧੀ ਪਠਾਨਕੋਟ ਦੇ ਸਟੇਸ਼ਨ ਸੁਪਰਵਾਈਜ਼ਰ ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਠਾਨਕੋਟ ਅੰਤਰਰਾਜੀ ਬੱਸ ਸਟੈਂਡ ਹੈ। ਇਥੋਂ ਰੋਜ਼ਾਨਾ ਜੰਮੂ ਨੂੰ ਕਈ ਸਰਕਾਰੀ ਬੱਸਾਂ ਚੱਲਦੀਆਂ ਸਨ ਪਰ ਜੰਮੂ ਸਰਕਾਰ ਨੇ ਅਜੇ ਵੀ ਸਰਹੱਦ ਸੀਲ ਕੀਤੀ ਹੋਈ ਹੈ ਜਿਸ ਕਾਰਨ ਕੋਈ ਵੀ ਬੱਸ ਜੰਮੂ ਵਿੱਚ ਨਹੀਂ ਜਾ ਸਕਦੀ।

ਸਟੇਸ਼ਨ ਸੁਪਰਵਾਈਜ਼ਰ ਨੇ ਦੱਸਿਆ ਕਿ ਇਸ ਸਬੰਧੀ ਜੰਮੂ ਦੇ ਕਠੂਆ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਗਈ ਪਰ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵੱਲੋਂ ਬੱਸਾਂ ਰਾਹੀਂ ਸਵਾਰੀਆਂ ਆ ਸਕਦੀਆਂ ਹਨ, ਪਰ ਸਾਰੀਆਂ ਸਵਾਰੀਆਂ ਦਾ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੈ।

ਪੰਜਾਬ ਤੋਂ ਜੰਮੂ ਜਾਣ ਵਾਲਿਆਂ ਦਾ ਕੋਰੋਨਾ ਜਾਂਚ ਨੇ ਦਾਖ਼ਲਾ ਕੀਤਾ ਮੁਸ਼ਕਿਲ

ਦੂਜੇ ਪਾਸੇ ਜੇਕਰ ਜੰਮੂ ਤੋਂ ਕਿਸੇ ਨੇ ਪੰਜਾਬ ਵਿੱਚ ਦਾਖਲ ਹੋਣਾ ਹੈ ਤਾਂ ਉਸ ਦਾ ਕੋਈ ਕੋਰੋਨਾ ਟੈਸਟ ਨਹੀਂ ਹੈ ਪਰ ਜਦੋਂ ਸਾਡੀਆਂ ਸਵਾਰੀਆਂ ਜੰਮੂ ਵਿੱਚ ਦਾਖਲ ਹੋਣ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਂਦਾ ਹੈ, ਜਿਸ ਕਾਰਨ ਜੰਮੂ ਬਾਰਡਰ ਸੀਲ ਹੋਣ ਕਾਰਨ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸਤੋਂ ਇਲਾਵਾ ਪੰਜਾਬ ਰੋਡਵੇਜ਼ ਨੂੰ ਵੀ ਰੋਜ਼ਾਨਾ ਲੱਖਾਂ ਦਾ ਘਾਟਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੰਮੂ ਪ੍ਰਸ਼ਾਸਨ ਨਾਲ ਇਸ ਸਬੰਧੀ ਗੱਲ ਕਰੇ ਕਿ ਜਿਸ ਤਰ੍ਹਾਂ ਪੰਜਾਬ ਦੀ ਸਰਹਦ ਖੋਲ੍ਹੀ ਗਈ ਹੈ, ਉਸ ਤਰ੍ਹਾਂ ਹੀ ਜੰਮੂ ਸਰਹੱਦ ਵੀ ਖੋਲ੍ਹੀ ਜਾਵੇ।

For All Latest Updates

ABOUT THE AUTHOR

...view details