ਪੰਜਾਬ

punjab

ETV Bharat / state

ਕਾਂਗਰਸੀ ਵਿਧਾਇਕ ਦਾ ਆਡਿਓ ਹੋਇਆ ਵਾਇਰਲ, ਤੁਸੀ ਵੀ ਸੁਣੋ ਕੀ ਕਿਹਾ ?

ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਆਪਣੇ ਬੋਲਾਂ ਕਰਕੇ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ। ਉਨ੍ਹਾਂ ਦੀ ਇੱਕ ਸਮਾਜ ਸੇਵੀ ਸੰਸਥਾ ਨੂੰ ਹਲਕੇ ਵਿੱਚ ਵੈਕਸੀਨ ਕੈਂਪ ਲਗਾਉਣ ਤੋਂ ਕੀਤਾ ਮਨ੍ਹਾ ਕਰਨ ਦੀ ਆਡੀਓ ਵਾਇਰਲ ਹੋਇਆ ਹੈ।

ਕਾਂਗਰਸੀ ਵਿਧਾਇਕ ਦਾ ਆਡਿਓ ਹੋਇਆ ਵਾਇਰਲ, ਤੁਸੀ ਵੀ ਸੁਣੋ ਕੀ ਕਿਹਾ ?
ਕਾਂਗਰਸੀ ਵਿਧਾਇਕ ਦਾ ਆਡਿਓ ਹੋਇਆ ਵਾਇਰਲ, ਤੁਸੀ ਵੀ ਸੁਣੋ ਕੀ ਕਿਹਾ ?

By

Published : Sep 3, 2021, 9:54 PM IST

ਪਠਾਨਕੋਟ: ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਹਮੇਸ਼ਾ ਹੀ ਆਪਣੀਆਂ ਬੇਬਾਕ ਗੱਲਾਂ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਇੱਕ ਤੋਂ ਬਾਅਦ ਇੱਕ ਨਵਾਂ ਵਿਵਾਦ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ ਬੀਤੇ ਦਿਨ ਵਿਧਾਇਕ ਵੱਲੋਂ ਇੱਕ ਸੰਸਥਾ ਦੇ ਵਿਅਕਤੀ ਨਾਲ ਟੈਲੀਫੋਨ 'ਤੇ ਗੱਲਬਾਤ ਕਰਦੇ ਹੋਏ ਵਿਧਾਇਕ ਜੋਗਿੰਦਰ ਪਾਲ ਨੇ ਉਸ ਸਮਾਜ ਸੇਵੀ ਨੂੰ ਆਪਣੇ ਹਲਕੇ ਦੇ ਵਿੱਚ ਵੈਕਸੀਨੇਸ਼ਨ ਕੈਂਪ ਲਗਾਉਣ ਤੋਂ ਮਨ੍ਹਾ ਕਰ ਦਿੱਤਾ।

ਜਿਸ ਦੀ ਗੱਲਬਾਤ ਦੀ ਆਡੀਓ ਲਗਾਤਾਰ ਪਠਾਨਕੋਟ ਦੇ ਵਿੱਚ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਵਿੱਚ ਵਿਧਾਇਕ ਨੇ ਇਸ ਸੰਸਥਾ ਨੂੰ ਕੈਂਪ ਲਗਾਉਣ ਤੋਂ ਮਨ੍ਹਾ ਕਰਦਾ ਸਾਫ਼ ਸੁਣਾਈ ਦੇ ਰਿਹਾ ਹੈ। ਇਸ ਗੱਲ ਨੂੰ ਉਹਨਾਂ ਨੇ ਕਬੂਲਿਆ ਵੀ ਹੈ। ਜਿਸ ਦੀ ਆਡੀਓ ਇਸ ਸੰਸਥਾ ਵੱਲੋਂ ਮੀਡੀਆ ਨੂੰ ਦਿੱਤੀ ਗਈ ਅਤੇ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ।

ਇਸ ਬਾਰੇ ਜਦੋਂ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਗੱਲਬਾਤ ਦੀ ਪੂਰੀ ਨਿਖੇਧੀ ਕਰਦੇ ਹੋਏ ਕਿਹਾ ਕਿ ਵਿਧਾਇਕ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਕਿਸੇ ਸਮਾਜ ਸੇਵੀ ਸੰਸਥਾ ਨੂੰ ਇਸ ਤਰ੍ਹਾਂ ਦੇ ਸ਼ਬਦ ਬੋਲਣ।

ਕਾਂਗਰਸੀ ਵਿਧਾਇਕ ਦਾ ਆਡਿਓ ਹੋਇਆ ਵਾਇਰਲ, ਤੁਸੀ ਵੀ ਸੁਣੋ ਕੀ ਕਿਹਾ ?
ਉੱਧਰ ਜਦੋਂ ਇਸ ਬਾਰੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਖੁਦ ਆਪਣੇ ਹਲਕੇ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੇ ਹਲਕੇ ਦੇ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਜਿਤਾਇਆ ਹੈ ਅਤੇ ਸੇਵਾ ਦਾ ਮੌਕਾ ਦਿੱਤਾ ਹੈ 'ਤੇ ਕੋਈ ਬਾਹਰੋਂ ਆ ਕੇ ਦਖ਼ਲ ਅੰਦਾਜ਼ੀ ਕਿੱਦਾਂ ਕਰ ਸਕਦਾ ਹੈ।

ਇਹ ਵੀ ਪੜ੍ਹੋ:-ਪਰਗਟ ਸਿੰਘ ਦੇ ਘਰ ਸਿੱਧੂ ਧੜੇ ਦਾ ਮੰਥਨ

ABOUT THE AUTHOR

...view details