ਪਠਾਨਕੋਟ: ਕੋਰੋਨਾ ਕਾਲ ਵਿੱਚ ਜਿੱਥੇ ਲੋਕ ਘਰ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ ਹਨ, ਉੱਥੇ ਹੀ ਲੋਕ ਤਾਜ਼ਾ ਹਵਾ ਨੂੰ ਲੈਣ ਲਈ ਪਾਰਕਾਂ ਦਾ ਸਹਾਰਾ ਲੈ ਰਹੇ ਹਨ। ਉੱਥੇ ਹੀ ਪਠਾਨਕੋਟ ਦੇ ਲੋਕ ਪਾਰਕਾਂ ਦੀ ਤਾਜ਼ਾ ਹਵਾ ਨਹੀਂ ਲੈ ਪਾ ਰਹੇ ਹਨ। ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਮਾਡਲ ਟਾਊਨ ਵਿੱਚ ਸਥਿਤ ਮਿਊਂਸੀਪਲ ਕੌਂਸਲ ਦੇ ਪਾਰਕਾਂ ਦੀ ਹਾਲਤ ਖ਼ਸਤਾ ਹੋਈ ਪਈ ਹੈ। ਪਾਰਕਾਂ ਵਿੱਚ ਵੱਡੀਆਂ-ਵੱਡੀਆਂ ਝਾੜੀਆਂ ਅਤੇ ਬੂਟੇ ਲੱਗੇ ਹੋਏ ਹਨ ਤੇ ਪਾਰਕ ਬੰਦ ਪਏ ਹਨ।
ਪਠਾਨਕੋਟ ਦੇ ਪਾਰਕਾਂ ਦੀ ਹਾਲਤ ਹੋਈ ਖਸਤਾ ਸਾਬਕਾ ਕੌਂਸਲਰ ਰਾਜਕੁਮਾਰ ਰਾਜੂ ਨੇ ਕਿਹਾ ਕਿ ਉਹ ਵਾਰਡ ਨੰ. 38 ਦੇ ਕੌਂਸਲਰ ਰਹਿ ਚੁੱਕੇ ਹਨ। ਵਾਰਡ.38 ਵਿੱਚ 7 ਪਾਰਕ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 7 ਪਾਰਕਾਂ 'ਚੋਂ ਗੁਰੂ ਨਾਨਕ ਪਾਰਕ ਨੂੰ ਛੱਡ ਕੇ ਬਾਕੀ ਸਾਰੇ ਪਾਰਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ।
ਹਾਲਤ ਖ਼ਸਤਾ ਹੋਣ ਕਾਰਨ ਲੋਕ ਪਾਰਕਾਂ ਵਿੱਚ ਸੈਰ ਕਰਨ ਨਹੀਂ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਵਾਰ-ਵਾਰ ਇਹ ਬਿਆਨ ਦੇ ਰਹੇ ਹਨ ਕਿ 32 ਕਰੋੜ ਰੁਪਏ ਆ ਗਏ ਹਨ। ਉਨ੍ਹਾਂ ਨੇ ਕਿਹਾ ਜਿਹੜੇ 32 ਕਰੋੜ ਰੁਪਏ ਆਏ ਹਨ ਇਹ ਲੋਕ ਭਲਾਈ ਕੰਮਾਂ ਲਈ ਆਏ ਹਨ।
ਪਰ ਵਿਧਾਇਕ ਇਨ੍ਹਾਂ ਨੂੰ ਲੋਕ ਭਲਾਈ ਕਾਰਜਾਂ ਵਿੱਚ ਨਹੀਂ ਵਰਤ ਰਹੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਮਾਡਲ ਟਾਊਨ ਵਿੱਚ ਪਾਰਕ ਤਾਂ ਬਣਾ ਦਿੱਤਾ ਪਰ ਉਸ ਤੋਂ ਬਾਅਦ ਪਾਰਕ ਦੀ ਸਫ਼ਾਈ ਨਹੀਂ ਕਰਵਾਈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪਾਰਕਾਂ ਦੀ ਨੁਹਾਰ ਬਦਲਣ ਤਾਂ ਲੋਕ ਇਨ੍ਹਾਂ ਪਾਰਕਾਂ ਵਿੱਚ ਸੈਰ ਕਰ ਲਈ ਇਨ੍ਹਾਂ ਦੀ ਵਰਤੋਂ ਕਰ ਸਕਣ।
ਇਹ ਵੀ ਪੜ੍ਹੋ:'ਪੰਜਾਬ ਦੇ ਲੋਕਾਂ ਦੀ ਜਿੱਤ ਹੈ, ਕੈਪਟਨ ਸਰਕਾਰ ਵੱਲੋਂ ਪਲਾਜ਼ਮਾ ਵੇਚਣ ਵਾਲਾ ਬੇਤੁਕਾ ਫ਼ੈਸਲਾ ਵਾਪਸ ਲੈਣਾ'