ਪਠਾਨਕੋਟ: ਸਵੱਛ ਭਾਰਤ ਮੁਹਿੰਮ ਦੇ ਤਹਿਤ ਜਿੱਥੇ ਕਿ ਸਰਕਾਰ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਰੋੜਾਂ ਰੁਪਏ ਸਵੱਛ ਭਾਰਤ ਅਭਿਆਨ 'ਤੇ ਖ਼ਰਚ ਵੀ ਕੀਤੇ ਜਾ ਰਹੇ ਹਨ ਇਸ ਦੇ ਤਹਿਤ ਹੀ ਨਗਰ ਨਿਗਮ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਹੋਟਲ, ਰੈਸਟੋਰੈਂਟ ਤੇ ਢਾਬਿਆਂ ਦੀ ਵੇਸਟੇਜ ਨੂੰ ਡੀਕੰਪੋਜ਼ ਕਰਨ ਲਈ ਕੰਪੋਜ਼ ਪਿਟ ਬਣਾਏ ਹਨ।
ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਬਣਾਏ ਗਏ ਕੰਪੋਜ਼ ਪਿਟ - compost pits
ਸਵੱਛ ਭਾਰਤ ਮੁਹਿੰਮ ਦੇ ਤਹਿਤ ਨਗਰ ਨਿਗਮ ਵੱਲੋਂ ਕੰਪੋਜ਼ ਪਿਟ ਬਣਾਏ ਗਏ ਹਨ। ਉਨ੍ਹਾਂ ਨੇ ਹੋਟਲ, ਰੈਸਟੋਰੈਂਟ ਤੇ ਢਾਬਿਆਂ ਦੀ ਵੇਸਟੇਜ ਨੂੰ ਡੀਕੰਪੋਜ਼ ਕਰਨ ਲਈ ਇਹ ਕੰਪੋਜ਼ ਪਿਟ ਬਣਾਏ ਹਨ। ਇਸ ਲਈ ਹੋਟਲ ਮਾਲਕਾਂ ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ

ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਬਣਾਏ ਗਏ ਕੰਪੋਜ਼ ਪਿਟ
ਇਸ ਲਈ ਹੋਟਲ ਮਾਲਕਾਂ ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਕੰਪੋਜ਼ ਪਿਟ ਦੀ ਵਰਤੋਂ ਕਰ ਥਾਂ ਥਾਂ 'ਤੇ ਫੈਲਣ ਵਾਲੀ ਗੰਦਗੀ ਨੂੰ ਰੋਕਿਆ ਜਾ ਸਕਦਾ ਹੈ। ਬਾਅਦ ਵਿੱਚ ਇਸ ਗੰਦਗੀ ਨੂੰ ਡੀਕਮਪੋਜ਼ ਕਰ ਕੇ ਖਾਦ ਦੇ ਤੋਰ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਖਾਦ ਖੇਤੀ ਉਤਪਾਦਨ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ।
ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਵੱਲੋਂ ਬਣਾਏ ਗਏ ਕੰਪੋਜ਼ ਪਿਟ
ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਟ੍ਰਾਇਲ ਦੇ ਤੌਰ ਤੇ ਕੰਪੋਜ਼ ਪਿਟ ਬਣਾਏ ਹਨ। ਹੋਟਲ, ਰੈਸਟੋਰੈਂਟ, ਢਾਬੇ ਤੇ ਹੋਰ ਵੀ ਖਾਣ ਪੀਣ ਵਾਲਿਆਂ ਥਾਂ ਤੋਂ ਜੋ ਵੇਸਟੇਜ ਹੁੰਦੀ ਹੈ ਉਸ ਨੂੰ ਬਾਹਰ ਨਾ ਸੁੱਟ ਕੇ ਹੁਣ ਇਨ੍ਹਾਂ ਪਿਟਾਂ ਵਿੱਚ ਸੁੱਟਿਆ ਜਾਵੇਗਾ।