ਪੰਜਾਬ

punjab

ETV Bharat / state

ਬਦਲਦਾ ਮੌਸਮ: ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਵੀ ਖ਼ਤਰਾ

ਮੌਸਮ ਵਿੱਚ ਆ ਰਹੀ ਤਬਦੀਲੀ ਕਾਰਨ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਹੁਣ ਡੇਂਗੂ ਦੀ ਬੀਮਾਰੀ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ, ਕਿਉਂਕਿ ਬਾਰਸ਼ ਦੇ ਮੌਸਮ ਵਿੱਚ ਡੇਂਗੂ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਸਿਹਤ ਵਿਭਾਗ ਵੱਲੋਂ ਤਿਆਰੀਆਂ ਦੇ ਨਾਲ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਡੇਂਗੂ ਤੋਂ ਬਚਿਆ ਜਾ ਸਕੇ।

ਬਦਲਦਾ ਮੌਸਮ: ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਵੀ ਖ਼ਤਰਾ
ਬਦਲਦਾ ਮੌਸਮ: ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਵੀ ਖ਼ਤਰਾ

By

Published : Aug 4, 2020, 8:57 PM IST

ਪਠਾਨਕੋਟ: ਜਿੱਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਅੰਕੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਉਥੇ ਹੀ ਹੁਣ ਬਦਲਦਾ ਮੌਸਮ ਵੀ ਸਿਹਤ ਵਿਭਾਗ ਲਈ ਚਿੰਤਾ ਦੀਆਂ ਲਕੀਰਾਂ ਬਣਿਆ ਹੋਇਆ ਹੈ ਕਿਉਂਕਿ ਬਾਰਸ਼ ਦੇ ਮੌਸਮ ਵਿੱਚ ਖੜੇ ਪਾਣੀ ਵਿੱਚ ਡੇਂਗੂ ਵਰਗੇ ਮੱਛਰ ਪਣਪਦੇ ਹਨ, ਜੋ ਕਿ ਲੋਕਾਂ ਨੂੰ ਬੀਮਾਰ ਕਰ ਦਿੰਦੇ ਹਨ।

ਬਦਲਦਾ ਮੌਸਮ: ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਵੀ ਖ਼ਤਰਾ

ਇਸ ਲਈ ਲੋਕਾਂ ਨੂੰ ਡੇਂਗੂ ਵਰਗੀ ਬਿਮਾਰੀ ਤੋਂ ਬਚਾਉਣ ਦੇ ਲਈ ਵੀ ਸਿਹਤ ਵਿਭਾਗ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲ ਵਿੱਚ ਡੇਂਗੂ ਵਾਰਡ ਬਣਾ ਦਿੱਤਾ ਗਿਆ ਹੈ। ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਲੋਕ ਬਾਰਸ਼ ਦਾ ਪਾਣੀ ਇਕੱਠਾ ਨਾ ਹੋਣ ਦੇਣ ਤਾਂ ਕਿ ਡੇਂਗੂ ਵਰਗਾ ਮੱਛਰ ਨਾ ਪਨਪ ਸਕੇ ਅਤੇ ਲੋਕ ਡੇਂਗੂ ਵਰਗੀ ਬਿਮਾਰੀ ਤੋਂ ਬਚੇ ਰਹਿਣ।

ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸ਼ੁੱਕਰਵਾਰ ਵਾਲੇ ਦਿਨ ਡਰਾਈ-ਡੇਅ ਵੀ ਮਨਾਉਣ ਲਈ ਕਿਹਾ ਜਾ ਰਿਹਾ ਹੈ ਕਿ ਉਸ ਦਿਨ ਆਪਣੇ ਘਰਾਂ ਦੇ ਕੂਲਰ ਅਤੇ ਕਿਸੇ ਜਗ੍ਹਾ 'ਤੇ ਵੀ ਖੜ੍ਹੇ ਪਾਣੀ ਦੀ ਸਾਫ਼ ਸਫਾਈ ਕੀਤੀ ਜਾਵੇ ਤਾਂ ਕਿ ਡੇਂਗੂ ਵਰਗੀ ਬੀਮਾਰੀ ਤੋਂ ਬਚਿਆ ਜਾ ਸਕੇ।

ਇਸ ਬਾਰੇ ਡਾ. ਭੁਪਿੰਦਰ ਸਿੰਘ ਸਿਵਿਲ ਸਰਜਨ ਪਠਾਨਕੋਟ ਨੇ ਦੱਸਿਆ ਕਿ ਇਸ ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਸਾਨੂੰ ਡੇਂਗੂ ਵਰਗੀ ਬੀਮਾਰੀ ਤੋਂ ਵੀ ਬਚਣਾ ਹੈ। ਇਸ ਲਈ ਅਸੀਂ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।

ABOUT THE AUTHOR

...view details