ਪੰਜਾਬ

punjab

ETV Bharat / state

ਡਿਲਿਵਰੀ ਦੌਰਾਨ ਹੋਈ ਬੱਚੇ ਦੀ ਮੌਤ,ਪਰਿਵਾਰ ਨੇ ਹਸਪਤਾਲ ਉੱਤੇ ਲਾਏ ਲਾਪਰਵਾਹੀ ਦੇ ਇਲਜ਼ਾਮ - ਲਿਖਤੀ ਸ਼ਿਕਾਇਤ ਮਿਲੀ

ਪਠਾਨਕੋਟ ਦਾ ਸਿਵਲ ਹਸਪਤਾਲ (Pathankot Civil Hospital) ਅਕਸਰ ਸੁਰਖੀਆਂ ਵਿੱਚ ਦੇਖਿਆ ਜਾਂਦਾ ਹੈ, ਸਿਵਲ ਹਸਪਤਾਲ ਵਿੱਚ ਜਣੇਪੇ ਲਈ ਆਈ ਔਰਤ ਦਾ ਸਹੀ ਇਲਾਜ ( came for delivery in civil hospital) ਨਾ ਹੋਣ ਕਾਰਨ ਔਰਤ ਨੇ ਲੇਬਰ ਰੂਮ ਦੇ ਫਰਸ਼ ਉੱਤੇ ਹੀ ਬੱਚੇ ਨੂੰ ਜਨਮ ਦਿੱਤਾ ਅਤੇ ਬੱਚੇ ਦੀ ਮੌਤ ਹੋ ਗਈ।

Child died during delivery at Pathankot
ਡਿਲਿਵਰੀ ਦੌਰਾਨ ਹੋਈ ਬੱਚੇ ਦੀ ਮੌਤ,ਪਰਿਵਾਰ ਨੇ ਹਸਪਤਾਲ ਉੱਤੇ ਲਾਏ ਲਾਪਰਵਾਹੀ ਦੇ ਇਲਜ਼ਾਮ

By

Published : Nov 21, 2022, 6:14 PM IST

ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ(Pathankot Civil Hospital) ਵਿੱਚ ਇੱਕ ਪਰਿਵਾਰ ਨੇ ਹਸਪਤਾਲ ਉੱਤੇ ਲਾਪਰਵਾਹੀ ਦੇ ਇਲਜ਼ਾਮ (Allegations of negligence on the hospital) ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪਠਾਨਕੋਟ ਦੇ ਹਸਪਤਾਲ ਨੇ ਉਨ੍ਹਾਂ ਨੂੰ ਬੱਚੇ ਦੀ ਡਿਲਿਵਰੀ ਦੀ ਤਰੀਕ ਦਿੱਤੀ ਸੀ ਪਰ ਹਸਪਤਾਲ ਦੀ ਲਾਪਰਵਾਹੀ ਕਰਕੇ ਉਨ੍ਹਾਂ ਦੇ ਬੱਚੇ ਦੀ ਜਾਨ ਚਲੀ ਗਈ ਅਤੇ ਉਨ੍ਹਾਂ ਦੀ ਲੜਕੀ ਵੀ ਗੰਭੀਰ ਹੈ।

ਡਿਲਿਵਰੀ ਦੌਰਾਨ ਹੋਈ ਬੱਚੇ ਦੀ ਮੌਤ,ਪਰਿਵਾਰ ਨੇ ਹਸਪਤਾਲ ਉੱਤੇ ਲਾਏ ਲਾਪਰਵਾਹੀ ਦੇ ਇਲਜ਼ਾਮ

ਹਿਮਾਚਲ ਤੋਂ ਆਇਆ ਪਰਿਵਾਰ: ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਹਿਮਾਚਲ ਤੋਂ ਔਰਤ ਦੇ ਜਣੇਪੇ ਲਈ ਸਿਵਲ ਹਸਪਤਾਲ (woman from Himachal came hospital for delivery) ਵਿਖੇ ਆਏ ਸਨ ਪਰ ਜਿੱਥੇ ਡਾਕਟਰਾਂ ਦੀ ਅਣਗਹਿਲੀ ਕਾਰਨ ਬੱਚੇ ਦੀ ਮੌਤ ਹੋ ਗਈ, ਉੱਥੇ ਹੀ ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਹੈ ।

ਇਹ ਵੀ ਪੜ੍ਹੋ:ਗੁਰਸਿਮਰਨ ਮੰਡ ਦੀ ਸੁਰੱਖਿਆ ਸਖ਼ਤ, ਗੁਆਢੀ ਹੋਏ ਪਰੇਸ਼ਾਨ

ਕਾਰਵਾਈ ਦਾ ਭਰੋਸਾ:ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਹਸਪਤਾਲ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਨੂੰ ਲਿਖਤੀ ਸ਼ਿਕਾਇਤ (A written complaint was received) ਮਿਲੀ ਹੈ, ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details