ਪੰਜਾਬ

punjab

ETV Bharat / state

ਹਸਪਤਾਲ 'ਚ ਫਰਸ 'ਤੇ ਬੱਚੇ ਨੂੰ ਜਨਮ ਦੇਣ ਦਾ ਮਾਮਲਾ: ਹਨ੍ਹੇਰੀ ਰਾਤ 'ਚ ਪੀੜਤ ਨੂੰ ਮਨਾਉਣ ਪਹੁੰਚੇ ਡਾਕਟਰ - ਪਠਾਨਕੋਟ ਦੀ ਤਾਜ਼ਾ ਖਬਰ

ਬੀਤੇ ਦਿਨ੍ਹੀਂ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਔਰਤ ਵੱਲੋਂ ਬਿਨ੍ਹਾਂ ਇਲਾਜ ਦੇ ਫਰਸ਼ 'ਤੇ ਹੀ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਮਗਰੋਂ ਪੀੜਤ ਪਰਿਵਾਰ ਅਤੇ ਪ੍ਰਸ਼ਾਸ਼ਨ ਵੱਲੋਂ ਇੱਕ ਜਾਂਚ ਕਮੇਟੀ ਬਿਠਾਈ ਗਈ ਹੈ। ਇਸ ਤੋਂ ਬਾਅਦ ਹਸਪਤਾਲ ਦੇ ਡਾਕਟਰ 29 ਤਾਰੀਖ ਦੇਰ ਰਾਤ ਨੂੰ ਪੀੜਤ ਪਰਿਵਾਰ ਦੇ ਘਰ ਪਹੁੰਚੇ।

Case of giving birth to a child on the floor of the hospital in Pathankot
Case of giving birth to a child on the floor of the hospital in Pathankot

By

Published : Sep 30, 2022, 4:17 PM IST

Updated : Sep 30, 2022, 5:07 PM IST

ਪਠਾਨਕੋਟ:ਸਿਵਲ ਹਸਪਤਾਲ ਵਿੱਚ ਬਿਨ੍ਹਾਂ ਇਲਾਜ ਦੇ ਫਰਸ਼ 'ਤੇ ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਦਾ ਹਸਪਤਾਲ ਵਿੱਚ ਇਲਾਜ ਨਾ ਕਰਨ ਵਾਲੇ ਡਾਕਟਰ ਇਸ ਮਾਮਲੇ ਨੂੰ ਵੱਧਦਾ ਦੇਖ ਦੇ ਦੇਰ ਰਾਤ ਪੀੜਤ ਪਰਿਵਾਰ ਦੇ ਘਰ ਪਹੁੰਚੇ। The matter of giving birth to a child on the floor. Latest news about giving birth to a baby on the floor.

ਹਸਪਤਾਲ ਦੇ ਫਰਸ ਤੇ ਬੱਚੇ ਜਨਮ ਨੂੰ ਦੇਣ ਦਾ ਮਾਮਲਾ


ਪੀੜਤ ਪਰਿਵਾਰ ਅਤੇ ਪ੍ਰਸ਼ਾਸ਼ਨ ਦੁਆਰਾ ਜਾਂਚ ਕਮੇਟੀ ਬਿਠਾਉਣ ਤੋਂ ਬਾਅਦ ਡਾਕਟਰ ਪੀੜਤ ਪਰਿਵਾਰ ਨੂੰ ਮਨਾਉਣ ਲਈ ਰਾਤ ਨੂੰ ਹਨੇਰੇ ਵਿੱਚ ਪੀੜਤ ਪਰਿਵਾਰ ਦੇ ਘਰ ਪਹੁੰਚ ਗਏ। ਇਸ ਦੌਰਾਨ ਪੀੜਤ ਔੜਤ ਦੇ ਪਤੀ ਨੇ ਡਾਕਟਰਾਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ।

ਦੱਸ ਦੇਈਏ ਕਿ ਪਿਛਲੇ ਦਿਨ੍ਹੀਂ ਪਠਾਨਕੋਟ ਦੇ ਸਰਕਾਰੀ ਹਸਪਤਾਲ 'ਚ 2 ਦਿਨ ਪਹਿਲਾਂ ਇਨਸਾਨੀਅਤ ਸ਼ਰਮਸਾਰ ਹੋਈ ਸੀ, ਜਿਸ 'ਚ ਇਕ ਗਰਭਵਤੀ ਔਰਤ ਨੇ ਡਾਕਟਰਾਂ ਵਲੋਂ ਇਲਾਜ ਨਾ ਕੀਤੇ ਜਾਣ ਕਾਰਨ ਹਸਪਤਾਲ ਦੇ ਕੋਰੀਡੋਰ 'ਚ ਬਿਨ੍ਹਾਂ ਫਰਸ਼ 'ਤੇ ਬੱਚੇ ਨੂੰ ਜਨਮ ਦੇ ਦਿੱਤਾ ਸੀ, ਜਿਸ ਤੋਂ ਬਾਅਦ ਜਦੋਂ ਇਹ ਸਾਰਾ ਮਾਮਲਾ ਮੀਡੀਆ 'ਚ ਆਇਆ ਤਾਂ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਵੀ ਦਿੱਤੇ।

ਜਿਸ ਤੋਂ ਬਾਅਦ ਹੁਣ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਰਾਤ ਦੇ ਹਨੇਰੇ 'ਚ ਪੀੜਤ ਪਰਿਵਾਰ ਨੂੰ ਮਨਾਉਣ ਲਈ ਪੀੜਤਾ ਦੇ ਪਤੀ 'ਤੇ ਹਸਪਤਾਲ 'ਚ ਇਲਾਜ ਕਰਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਜਿਵੇਂ ਹੀ ਮੀਡੀਆ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਵੀ ਪੀੜਤ ਪਰਿਵਾਰ ਦੇ ਘਰ ਪਹੁੰਚ ਗਏ। ਜਿੱਥੇ ਡਾਕਟਰ ਪੀੜਤਾ ਦੇ ਪਤੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਸਬੰਧੀ ਜਦੋਂ ਪੀੜਤ ਔਰਤ ਦੇ ਪਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਜਦੋਂ ਉਸ ਦੀ ਪਤਨੀ ਨੂੰ ਇਲਾਜ ਦੀ ਲੋੜ ਸੀ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਨਹੀਂ ਕੀਤਾ, ਹੁਣ ਰਾਤ ਦੇ 11 ਵਜੇ ਉਹ ਉਸ ਨੂੰ ਮਨਾਉਣ ਲਈ ਘਰ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ:ਦਲਜੀਤ ਚੀਮਾ ਨੇ ਨਿਸ਼ਾਨੇ 'ਤੇ ਲਏ ਵਿਰੋਧੀ,ਕਿਹਾ ਗੁਰਧਾਮਾਂ ਉੱਤੇ ਕਬਜ਼ਿਆਂ ਦੀ ਹੋ ਰਹੀ ਕੋਸ਼ਿਸ਼

Last Updated : Sep 30, 2022, 5:07 PM IST

ABOUT THE AUTHOR

...view details