ਪਠਾਨਕੋਟ:ਪਿੰਡ ਮਾਧੋਪੁਰ ਵਿਖੇ ਜ਼ਮੀਨੀ ਵਿਵਾਦ (Land disputes) ਨੂੰ ਲੈ ਕੇ ਦੋ ਗੁੱਟ ਆਪਸ ਚ ਭਿੜੇ।ਫੌਜ ਦੇ ਵਿੱਚ ਬਤੌਰ ਕੈਪਟਨ ਵੱਲੋਂ ਦੂਜੇ ਗੁਟ ਦੇ ਉੱਪਰ ਆਪਣੀ ਲਾਇਸੈਂਸੀ ਪਿਸਟਲ ਦੇ ਨਾਲ ਦੋ ਤੋਂ ਤਿੰਨ ਰਾਊਂਡ ਫਾਇਰ ਕੀਤੇ ਗਏ ਅਤੇ ਦੂਜੇ ਗੁੱਟ ਦੇ ਲੋਕਾਂ ਨੇ ਘਰ ਦੇ ਵਿਚ ਵੜ ਕੇ ਆਪਣੀ ਜਾਨ ਬਚਾਈ।ਸਿਵਲ ਡਰੈੱਸ ਦੇ ਵਿਚ ਫੌਜ ਦਾ ਅਧਿਕਾਰੀ ਹੱਥ ਦੇ ਵਿੱਚ ਪਿਸਟਲ ਲਹਿਰਾਉਂਦੇ ਦਾ ਵੀਡੀਓ ਖੂਬ ਵਾਇਰਲ ਹੋਇਆ।
ਵੀਡੀਓ ਵਿਚ ਫੌਜ ਵਿਚ ਤੈਨਾਤ ਇਕ ਕੈਪਟਨ ਹੱਥ ਵਿੱਚ ਆਪਣੀ ਪਿਸਟਲ (Pistol) ਲਹਿਰਾਉਂਦੇ ਹੋਏ ਨਜ਼ਰ ਆ ਰਿਹਾ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ।
ਕੈਪਟਨ ਨੇ ਚਲਾਈ ਗੋਲੀਆਂ ਵੀਡੀਓ ਵਾਇਰਲ ਇਸ ਵਾਰੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਨ੍ਹਾਂ ਦਾ ਝਗੜਾ ਸਵੇਰੇ ਹੋਇਆ ਹੈ।ਜਿਸ ਵਿਚ ਫੌਜ ਦੇ ਵਿਚ ਤੈਨਾਤ ਵਿਅਕਤੀ ਨੇ ਗੋਲੀ ਚਲਾਈ ਸੀ ਅਤੇ ਅਸੀਂ ਗੋਲੀ ਦੀ ਅਵਾਜ ਸੁਨ ਕੇ ਹੀ ਇਕੱਠੇ ਹੋਏ ਸੀ।
ਪੁਲਿਸ ਵੱਲੋਂ ਇਹ ਮਾਮਲਾ ਦਰਜ ਕਰ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜਿਸ ਦੇ ਬਾਰੇ ਡੀ ਐੱਸ ਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਕ ਸ਼ਖ਼ਸ ਵੱਲੋਂ ਪਿੰਡ ਮਾਧੋਪੁਰ ਵਿਖੇ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਦੇ ਵਿਚ ਜਾਂਚ ਕਰਨ ਤੋਂ ਬਾਅਦ ਪਾਇਆ ਗਿਆ ਹੈ ਕਿ ਇਹ ਸ਼ਖਸ ਫੌਜ਼ ਦੇ ਵਿੱਚ ਬਤੌਰ ਕੈਪਟਨ ਹੈ ਅਤੇ ਸਿਵਲ ਡਰੈੱਸ ਦੇ ਵਿਚ ਇਸ ਨੇ ਆਪਣੇ ਲਾਈਸੈਂਸੀ ਹਥਿਆਰ ਦੇ ਨਾਲ ਫਾਇਰ ਕੀਤੇ ਹਨ ਅਤੇ ਜ਼ਮੀਨ ਨੂੰ ਲੈ ਕੇ ਇਨ੍ਹਾਂ ਦਾ ਝਗੜਾ ਸੀ ਫਿਲਹਾਲ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜੋ:ਪਿੰਡ ਝੀਤੇ ਕਲਾਂ ਦੇ ਕਿਸਾਨ ਹਲਕਾ ਵਿਧਾਇਕ ਦੇ ਖਿਲਾਫ਼ ਹੋਏ ਇਕਜੁੱਟ