ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਅੱਜ ਪਠਾਨਕੋਟ ਵਿਧਾਨ ਸਭਾ ਹਲਕਾ ਦੇ ਪਿੰਡ ਮਸਤਪੁਰ 'ਚ 20 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਪੁੱਲ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ। ਪੁਲ ਦੇ ਨਿਰਮਾਣ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ 'ਚ ਵਿਕਾਸ ਦੀ ਹਨੇਰੀ ਆਈ ਹੈ ਅਤੇ ਚਾਰੇ ਪਾਸੇ ਸੜਕਾਂ 'ਤੇ ਪੁਲਾਂ ਦਾ ਨਿਰਮਾਣ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਜਲਦ ਹੀ ਬਣਕੇ ਤਿਆਰ ਹੋ ਜਾਣਗੇ।
ਕੈਪਟਨ ਸਰਕਾਰ ਦਾ ਬਜਟ ਪੰਜਾਬ ਦੇ ਹਿਤਾਂ ਤੇ ਵਿਕਾਸ ਲਈ: ਸੁਨੀਲ ਜਾਖੜ - ਸੁਨੀਲ ਜਾਖੜ
ਪਠਾਨਕੋਟ: ਸੋਮਵਾਰ ਨੂੰ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਪੰਜਾਬ ਦਾ 2019-20 ਦਾ ਬਜਟ ਪੇਸ਼ ਕੀਤਾ। ਇਸ ਬਜਟ ਬਾਰੇ ਕੈਬਿਨੇਟ ਮੰਤਰੀ ਸੁਨੀਲ ਜਾਖੜ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਬਜਟ ਸਿਰਫ਼ ਇੱਕ ਪਰਿਵਾਰ ਦਾ ਬਜਟ ਹੁੰਦਾ ਸੀ ਪਰ ਕੈਪਟਨ ਸਰਕਾਰ ਦਾ ਬਜਟ ਪੰਜਾਬ ਦੇ ਹਿਤਾਂ ਅਤੇ ਵਿਕਾਸ ਲਈ ਹੈ।
ਕੈਬਿਨੇਟ ਮੰਤਰੀ ਸੁਨੀਲ ਜਾਖੜ
ਕੈਬਿਨੇਟ ਮੰਤਰੀ ਸੁਨੀਲ ਜਾਖੜ
ਪੁਲਵਾਮਾ ਹਮਲੇ ਦੀ ਨਿੰਦਾ ਕਰਦਿਆਂ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਅਜੇ ਸ਼ਹੀਦਾਂ ਦੀਆਂ ਚਿਖਾਵਾਂ ਵੀ ਠੰਢੀਆਂ ਨਹੀਂ ਹੋਈਆਂ ਤੇ ਮੋਦੀ ਸਰਕਾਰ ਇਸ ਉੱਤੇ ਸਿਆਸਤ ਕਰ ਰਹੀ ਹੈ ਜਦਕਿ ਇਨ੍ਹਾਂ ਮਾਮਲਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ।