ਪਠਾਨਕੋਟ:ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਦਿੱਲੀ ਬਾਰਡਰਾਂ (Delhi Borders) ’ਤੇ ਬੈਠੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਵਿੱਚ ਹੁਣ ਤੱਕ ਪਤਾ ਨਹੀਂ ਕਿੰਨ੍ਹੇ ਹੀ ਕਿਸਾਨਾਂ ਨੇ ਕਿਸਾਨੀ ਸੰਘਰਸ਼ (Peasant struggle) ਦੇ ਵਿੱਚ ਆਪਣਾ ਬਲਿਦਾਨ ਦੇ ਦਿੱਤਾ ਹੈ। ਜਿੰਨ੍ਹਾਂ ਨੂੰ ਯਾਦ ਕਰ ਪਿੰਡ ਰਾਜਪਰੁਰਾ (Village Rajpura) ਵਿਖੇ ਕੈਂਡਲ ਮਾਰਚ (Candle March) ਕੱਢਿਆ ਗਿਆ ਅਤੇ ਕਿਸਾਨਾਂ ਨੂੰ ਸਰਧਾਂਜਲੀ ਦਿੱਤੀ ਗਈ।
ਹੱਕ ਸੱਚ ਇਨਸਾਫ਼ ਦੇ ਰਾਖੇ ਵੈੱਲਫੇਅਰ ਸੋਸਾਇਟੀ (Welfare Society) ਵੱਲੋਂ ਕਿਸਾਨੀ ਸੰਘਰਸ਼ ਵਿੱਚ ਆਪਣਾ ਬਲਿਦਾਨ ਦੇਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਸੋਸਾਇਟੀ ਵੱਲੋਂ ਪਿੰਡ ਰਾਜਪਰੁਰਾ (Village Rajpura) ਵਿਖੇ ਇੱਕ ਕੈਂਡਲ ਮਾਰਚ (Candle March) ਕੱਢਿਆ ਗਿਆ।
ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਢਿਆ ਕੈਂਡਲ ਮਾਰਚ ਇਸ ਮੌਕੇ ਤੇ ਪੰਜਾਬ ਦੀ ਪ੍ਰਧਾਨ ਰਵਿੰਦਰ ਕੌਰ ਗਿੱਲ (Punjab President Ravinder Kaur Gill) ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਪ੍ਰਧਾਨ ਕੁਲਦੀਪ ਕੌਰ (District President of Gurdaspur Kuldeep Kaur) ਵਿਸ਼ੇਸ਼ ਤੌਰ ਤੇ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੋਏ ਸਨ। ਇਸ ਮੌਕੇ ਤੇ ਪਿੰਡ ਵਾਸੀਆਂ ਅਤੇ ਸੋਸਾਇਟੀ ਦੇ ਮੈਂਬਰਾਂ ਨੇ ਪਿੰਡ ਦੇ ਵਿੱਚ ਕੈਂਡਲ ਮਾਰਚ ਕੱਢ ਆਪਣਾ ਬਲੀਦਾਨ ਦੇਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਕੇਂਦਰ ਸਰਕਾਰ (Central Government) ਦੇ ਖ਼ਿਲਾਫ਼ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਜਿਹੜੇ ਕਿਸਾਨ ਮੋਰਚਿਆਂ ਤੇ ਡਟੇ ਹੋਏ ਹਨ ਉਨ੍ਹਾਂ ਦੇ ਹੱਕ ਦੇ ਵਿੱਚ ਹਾਂ ਦਾ ਹੁੰਗਾਰਾ ਵੀ ਮਾਰਿਆ।
ਇਸ ਬਾਰੇ ਗੱਲ ਕਰਦੇ ਹੋਏ ਸਥਾਨਿਕ ਲੋਕਾਂ ਨੇ ਕਿਹਾ ਕਿ ਕਿਸਾਨ ਆਪਣੀ ਹੱਕ ਸੱਚ ਦੀ ਰਾਖੀ ਦੇ ਲਈ ਸੰਘਰਸ਼ ਕਰ ਰਹੇ ਹਨ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਏ।
ਉਨ੍ਹਾਂ ਕਿਹਾ ਕਿ ਇਸ ਲੜਾਈ ਦੇ ਵਿੱਚ ਜਿਹੜੇ ਕਿਸਾਨ ਆਪਣਾ ਬਲੀਦਾਨ ਦੇ ਚੁੱਕੇ ਹਨ ਉਨ੍ਹਾਂ ਨੂੰ ਯਾਦ ਕਰਨ ਦੇ ਲਈ ਅਤੇ ਸ਼ਰਧਾਂਜਲੀ ਦੇਣ ਦੇ ਲਈ ਪਿੰਡ ਦੇ ਵਿਚ ਕੈਂਡਲ ਮਾਰਚ (Candle March) ਕੱਢਿਆ ਗਿਆ ਹੈ ਅਤੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਦੇ ਨਾਲ ਜੋੜ ਕੇ ਇਸ ਸੰਘਰਸ਼ ਦੇ ਵਿੱਚ ਆਪਣਾ ਸਾਥ ਦੇਣ ਦੇ ਲਈ ਪ੍ਰੋਸਾਹਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਕਿਸਾਨੀ ਅੰਦੋਲਨ ਦੇ ਚੱਲਦਿਆਂ ਮੋਦੀ ਸਰਕਾਰ ਨੂੰ 2,000 ਕਰੋੜ ਦਾ ਘਾਟਾ