ਪਠਾਨਕੋਟ: ਇਕ ਪਾਸੇ ਸਰਕਾਰ ਵੱਲੋਂ ਵੀ ਫਸਲੀ ਚੱਕਰ ਚੋਂ ਨਿਕਲਣ ਦੀ ਅਪੀਲ ਕਰਦੇ ਹੋਏ ਹੋਰ ਚੀਜ਼ਾਂ ਦੀ ਖੇਤੀ ਕਰਨ ਨੂੰ ਪ੍ਰੇਰਿਤ ਕਰ ਰਹੀ ਹੈ। ਉੱਥੇ ਹੀ, ਪਠਾਨਕੋਟ ਦੇ ਇਕ ਨੌਜਵਾਨ ਦੀ ਉਸ ਦੇ ਇਲਾਕੇ ਵਿੱਚ ਪੂਰੀ ਚਰਚਾ ਹੈ। ਪਿੰਡ ਜੰਗਲਾ ਭਵਾਨੀ ਦੇ ਨੌਜਵਾਨ ਰਮਨ ਸਲਾਰੀਆ ਸਟ੍ਰਾਬੇਰੀ ਦੀ ਖੇਤੀ ਕਰਦੇ ਹੋਏ ਚੰਗਾ ਮੁਨਾਫਾ ਕਮਾ ਰਹੇ ਹਨ। ਇਹ ਨੌਜਵਾਨ, ਹੋਰਨਾਂ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਨਿਕਲ ਕੇ ਅਜਿਹੇ ਅਗਾਂਹਵਧੂ ਫਸਲਾਂ ਦੀ ਖੇਤੀ ਕਰਨ ਲਈ ਵੀ ਪ੍ਰੇਰਿਤ ਕਰ ਰਹੇ ਹਨ।
ਨੌਕਰੀ ਛੱਡੀ, ਖੇਤਾਂ 'ਚ ਆਇਆ: ਨੌਜਵਾਨ ਰਮਨ ਸਲਾਰੀਆ ਨੇ ਦੱਸਿਆ ਕਿ ਉਹ ਇੰਜੀਨੀਅਰ ਦੀ ਨੌਕਰੀ ਕਰਦਾ ਸੀ। ਦਿੱਲੀ ਵਿਖੇ ਐਮਐਨਸੀ ਦੀ ਨੌਕਰੀ ਛੱਡ ਕੇ ਉਸ ਨੇ ਪਹਿਲਾਂ ਡ੍ਰੈਗਨ ਫਰੂਟ ਅਤੇ ਹੁਣ ਸਟ੍ਰਾਬੇਰੀ ਦੀ ਕਾਸ਼ਤ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਪਹਿਲਾਂ ਉਸ ਨੇ ਡ੍ਰੈਗਨ ਫਰੂਟ ਦੀ ਖੇਤੀ ਕੀਤੀ ਜਿਸ ਤੋਂ ਉਸ ਨੇ ਚੰਗਾ ਮੁਨਾਫਾ ਕਮਾਇਆ। ਫਿਰ ਉਸ ਨੇ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ। ਇਸ ਲਈ ਉਹ ਡੱਰਿਪ ਸਿੰਚਾਈ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਕਰ ਰਹੇ ਹਨ। ਹੁਣ ਸਟ੍ਰਾਬੇਰੀ ਦੀ ਖੇਤੀ ਨੇ ਮਿਹਨਤ ਦਾ ਫਲ ਦੇਣਾ ਸ਼ੁਰੂ ਕਰ ਦਿੱਤਾ ਹੈ।
ਇੱਕ ਏਕੜ ਵਿੱਚ 4-5 ਲੱਖ ਵਿਚਾਲੇ ਖ਼ਰਚਾ ਆ ਰਿਹਾ ਹੈ। ਕਿਸਾਨ ਰਮਨ ਸਲਾਰੀਆ ਨੇ ਦੱਸਿਆ ਕਿ ਲਾਗਤ ਦਾ ਖ਼ਰਚਾ ਕੱਢ ਕੇ ਉਸ ਨੂੰ ਢਾਈ ਲੱਖ ਕਰੀਬ ਕਮਾ ਰਿਹਾ ਹੈ। ਉਸ ਨੇ ਦੱਸਿਆ ਕਿ ਸਟ੍ਰਾਬੇਰੀ ਦੀ ਪੈਕਿੰਗ ਵੀ ਖੇਤਾਂ ਵਿੱਚ ਹੀ ਕੀਤੀ ਜਾਂਦੀ ਹੈ। ਪੈਕਿੰਗ ਤੋਂ ਬਾਅਦ ਸਟ੍ਰਾਬੇਰੀ ਨੂੰ ਪਠਾਨਕੋਟ ਸਣੇ ਕਈ ਆਲੇ-ਦੁਆਲੇ ਦੀਆਂ ਮੰਡੀਆਂ ਵਿੱਚ ਵੇਚਿਆ ਜਾਂਦਾ ਹੈ।