ਪੰਜਾਬ

punjab

ETV Bharat / state

Pathankot News: ਚੱਕੀ ਪੁਲ 'ਤੇ ਬੱਸਾਂ ਦੀ ਪਾਬੰਦੀ ਦੇ ਵਿਰੋਧ 'ਚ ਲੋਕਾਂ ਦਾ ਫੁੱਟਿਆ ਗੁੱਸਾ, ਚੱਕਾ ਜਾਮ ਕਰ ਜਤਾਇਆ ਰੋਸ - ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ

ਪੰਜਾਬ ਤੇ ਹਿਮਾਚਲ ਨੂੰ ਜੋੜਨ ਵਾਲਾ ਸੜਕੀ ਪੁਲ ਇੱਕ ਸਾਲ ਬੀਤ ਜਾਣ 'ਤੇ ਵੀ ਬੱਸਾਂ ਲਈ ਚਾਲੂ ਨਹੀਂ ਹੋਇਆ,ਜਿਸਨੂੰ ਲੈਕੇ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ, ਇਸ ਦੇ ਲਈ ਲੋਕਾਂ ਨੂੰ 30 ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰਨਾ ਪਿਆ, ਸਥਾਨਕ ਲੋਕਾਂ ਨੇ ਬੱਸਾਂ ਨੂੰ ਪੁਲ ਤੋਂ ਲੰਘਣ ਨਹੀਂ ਦਿੱਤਾ ਅਤੇ ਕਿਹਾ ਕਿ ਜਦ ਤਕ ਸੁਧਾਰ ਨਹੀਂ ਹੁੰਦਾ ਪ੍ਰਦਰਸ਼ਨ ਜਾਰੀ ਰਹਿਣਗੇ।

Buses are not allowed to pass over Punjab Himachal bridge in Pathankot
Pathankot News: ਚੱਕੀ ਪੁਲ 'ਤੇ ਬਸਾਂ ਦੀ ਪਾਬੰਦੀ ਦੇ ਵਿਰੋਧ 'ਚ ਲੋਕਾਂ ਦਾ ਫੁੱਟਿਆ ਗੁੱਸਾ, ਚੱਕਾ ਜਾਮ ਕਰ ਜਤਾਇਆ ਰੋਸ਼

By

Published : Jun 12, 2023, 11:39 AM IST

ਲੋਕਾਂ ਨੇ ਚੱਕਾਂ ਜਾਮ ਕਰ ਕੀਤਾ ਰੋਸ ਪ੍ਰਦਰਸ਼ਨ

ਪਠਾਨਕੋਟ:ਪਠਾਨਕੋਟ ਤੋਂ ਹਿਮਾਚਲ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ ਦੇ ਚੱਕੀ ਦਰਿਆ 'ਤੇ ਬਣੇ ਪੁਲ ਦੀ ਮੁਰੰਮਤ ਦਾ ਕੰਮ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਹੈ, ਜਿਸ ਕਾਰਨ ਭਾਰੀ ਵਾਹਨਾਂ ਨੂੰ ਪੁਲ ਦੇ ਉੱਪਰੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ,ਜਿਸ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ, ਲੋਕਾਂ ਦੀ ਮੰਗ ਹੈ ਕਿ ਬੱਸਾਂ ਪੁਲ ਉਪਰੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕਾਰਨ ਜਿੱਥੇ ਦੋਵਾਂ ਰਾਜਾਂ ਦੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹਰਿਆਲ, ਜੰਡਵਾਲਾ, ਕੰਡਵਾਲ, ਨਾਗਬਾੜੀ ਤੋਂ ਮਾਮੂਨ ਤੱਕ ਇਸ ਮਾਰਗ ’ਤੇ ਪੈਂਦੇ ਦੁਕਾਨਦਾਰਾਂ ਅਤੇ ਹੋਰ ਵਪਾਰੀਆਂ ਨੂੰ ਵੀ ਰੋਜ਼ਾਨਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਆਮ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ:ਐਤਵਾਰ ਨੂੰ ਪਿੰਡ ਹਰਿਆਲ ਦੇ ਸਰਪੰਚ ਪ੍ਰਦੀਪ ਮਨਹਾਸ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਸਥਾਨਕ ਲੋਕਾਂ ਨੇ ਚੱਕੀ ਪੁਲ 'ਤੇ ਹੰਗਾਮਾ ਕਰ ਦਿੱਤਾ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਆਪਣੇ ਵਾਹਨ ਹਨ, ਉਹ ਪੁਲ ਤੋਂ ਆਸਾਨੀ ਨਾਲ ਲੰਘ ਸਕਦੇ ਹਨ, ਜਦਕਿ ਆਮ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਕਰੀਬ 10 ਮਹੀਨਿਆਂ ਤੋਂ ਪੁਲ ਦੇ ਉਪਰੋਂ ਬੱਸਾਂ ਦੇ ਲੰਘਣ 'ਤੇ ਪਾਬੰਦੀ ਲੱਗੀ ਹੋਈ ਹੈ। ਪਾਬੰਦੀ ਦੇ ਬਾਵਜੂਦ ਟਰੱਕ, ਟਰਾਲੀਆਂ ਆਦਿ ਵੱਡੇ ਵਾਹਨ ਖੁੱਲ੍ਹੇਆਮ ਲੰਘਦੇ ਹਨ, ਜੇਕਰ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ ਤਾਂ ਕੀ ਉਨ੍ਹਾਂ ਵੱਡੇ ਵਾਹਨਾਂ ਦੇ ਅੱਧੇ ਤੋਂ ਵੀ ਘੱਟ ਵਜ਼ਨ ਵਾਲੀਆਂ ਬੱਸਾਂ ਲੰਘਣ 'ਤੇ ਪੁਲ ਤਬਾਹ ਹੋ ਜਾਵੇਗਾ।

ਕਾਰੋਬਾਰੀਆਂ ਨੇ ਵੀ ਦਮ ਤੋੜਨਾ ਸ਼ੁਰੂ ਕਰ ਦਿੱਤਾ: ਲੋਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲ ਦੇ ਖੰਭਿਆਂ ਦੀ ਸੁਰੱਖਿਆ ਲਈ ਪੱਥਰ ਦੀ ਕੰਧ ਬੰਨ੍ਹਣ ਦਾ ਕੰਮ ਚੱਲ ਰਿਹਾ ਹੈ। ਪਰ ਹੁਣ 10 ਮਹੀਨੇ ਬੀਤ ਜਾਣ 'ਤੇ ਵੀ ਬੱਸਾਂ, ਟਰੱਕਾਂ ਵਰਗੇ ਵੱਡੇ ਵਾਹਨਾਂ ਲਈ ਰਸਤਾ ਨਾ ਖੁੱਲ੍ਹਣ ਕਾਰਨ ਜਿੱਥੇ ਆਮ ਲੋਕਾਂ ਨੂੰ ਬੱਸਾਂ ਰਾਹੀਂ 15-20 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਮਾਰਗ 'ਤੇ ਚੱਲਣ ਵਾਲੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਵੀ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੁਣ ਚੱਕੀ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਬਹੁਤ ਨੀਵਾਂ ਹੈ, ਇਸ ਲਈ ਹਰਿਆਲ-ਕੰਡਵਾਲ ਵਿਚਕਾਰ ਚੱਕੀ ਪੁਲ ਉਪਰੋਂ ਬੱਸਾਂ ਚਲਾਈਆਂ ਜਾਣ।

ABOUT THE AUTHOR

...view details