ਪਠਾਨਕੋਟ : ਤੇਜ਼ ਰਫਤਾਰ ਅਕਸਰ ਹੀ ਸੜਕ ਹਾਦਸਿਆਂ (Road accidents) ਦਾ ਸਬੱਬ ਬਣ ਜਾਂਦੀ ਹੈ ਅਤੇ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਮਲਕਪੁਰ ਚੌਕ (Malikpur Chowk of Pathankot) ਵਿਖੇ ਜਿੱਥੇ ਕਿ ਵਲਵਗੜ ਤੋਂ ਆ ਰਹੀ ਬੱਸ ਤੇਜ਼ ਰਫਤਾਰ ਦੇ ਕਾਰਨ ਆਵਾਰਾ ਜਾਨਵਰ ਬੱਸ ਦੇ ਅੱਗੇ ਆਉਣ ਕਾਰਨ ਡਿਵਾਇਡਰ (Divider) ਦੇ ਨਾਲ ਜਾ ਟਕਰਾਈ।
ਜਿਸ ਕਾਰਨ ਬੱਸ ਵਿਚ ਸਵਾਰ ਇਕ ਯਾਤਰੀ ਦੀ ਮੌਤ (Death of a passenger) ਹੋ ਗਈ ਅਤੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਸਲ ਵਿੱਚ ਸਥਾਨਕ ਲੋਕਾਂ ਵੱਲੋਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ (Civil Hospital) ਪਹੁੰਚਾਇਆ ਗਿਆ ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।