ਬੀਐਸਐਨਐਲ ਕਰਮਚਾਰੀਆਂ ਦੀ ਕੇਂਦਰ ਸਰਕਾਰ ਵਿਰੁੱਧ ਹੜਤਾਲ
ਭਾਰਤ ਸੰਚਾਰ ਨਿਗ਼ਮ ਲਿਮਿਟਡ (ਬੀਐਸਐਨਐਲ) ਕਰਮਚਾਰੀਆਂ ਨੇ ਪਠਾਨਕੋਟ ਵਿਖੇ ਕੀਤੀ ਹੜਤਾਲ। ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ। 4G ਸਪੈਕਟਰਮ ਮੁੱਹਈਆ ਕਰਵਾਉਣ ਦੀ ਮੰਗ।
ਬੀਐਸਐਨਐਲ ਕਰਮਚਾਰੀਆਂ ਦੀ ਕੇਂਦਰ ਸਰਕਾਰ ਵਿਰੁੱਧ ਹੜਤਾਲ
ਪਠਾਨਕੋਟ: ਬੀਐਸਐਨਐਲ ਕਰਮਚਾਰੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਨਿੱਜੀ ਕੰਪਨੀਆਂ ਵੱਲ ਜ਼ਿਆਦਾ ਝੁਕਾਅ ਹੈ ਅਤੇ ਬੀਐਸਐਨਐਲ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਨੇ ਕਿਹਾ ਕਿ ਬੀਐਸਐਨਐਲ ਨੂੰ ਜਲਦ ਹੀ 4G ਸਪੈਕਟਰਮ ਮੁੱਹਈਆ ਕਰਵਾਇਆ ਜਾਵੇ।