ਪਠਾਨਕੋਟ: ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਰੇਖਾ ’ਤੇ ਪਾਕਿਸਤਾਨ ਵੱਲੋਂ ਆਈ ਕਿਸ਼ਤੀ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਆਈ ਕਿਸ਼ਤੀ ਨੂੰ ਸੀਮਾ ਸੁਰੱਖਿਆ ਬਲ ਨੇ ਆਪਣੇ ਕਬਜ਼ੇ ਚ ਲੈ ਲਈ ਹੈ।
ਦੱਸ ਦਈਏ ਕਿ ਅੱਜ ਸਵੇਰ 11 ਵਜੇ ਦੇ ਕਰੀਬ ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਰੇਖਾ ’ਤੇ ਸਥਿਤ ਬੀਐਸਐਫ ਨੂੰ ਨੇੜੇ ਵਗਦੇ ਤਰਨਾਹ ਦਰਿਆ ਚ ਇੱਕ ਅਵਾਰਾ ਕਿਸ਼ਤੀ ਬਰਾਮਦ ਕੀਤੀ ਗਈ। ਜੋ ਕਿ ਪਾਕਿਸਤਾਨ ਵੱਲੋਂ ਵਹਿ ਕੇ ਭਾਰਤ ਦੀ ਹੱਦ ਵੱਲ ਆ ਗਈ ਸੀ। ਜਿਸਨੂੰ ਤੁਰੰਤ ਬੀਐੱਸਐਫ ਵੱਲੋਂ ਕਬਜ਼ੇ ਅੰਦਰ ਲੈ ਲਿਆ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ’ਤੇ ਕੁਝ ਵੀ ਲਿਖਿਆ ਹੋਇਆ ਨਹੀਂ ਸੀ ਇਸ ਤੋਂ ਇਲਾਵਾ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।