ਪੰਜਾਬ

punjab

ETV Bharat / state

ਭਾਰਤ-ਪਾਕਿ ਸਰਹੱਦ 'ਤੇ BSF ਨੇ ਇੱਕ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ

ਪਠਾਨਕੋਟ ’ਚ ਬਮਿਆਲ ਸੈਕਟਰ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ 'ਤੇ ਬੀ.ਐੱਸ.ਐੱਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ (BSF arrests Pakistani national on Indo-Pak border) ਕੀਤਾ ਹੈ। ਪਾਕਿਸਤਾਨੀ ਸ਼ਖ਼ਸ ਮਾਨਸਿਕ ਤੌਰ 'ਤੇ ਪਰੇਸ਼ਾਨ ਨਜ਼ਰ ਆ ਰਿਹਾ ਹੈ, ਫਿਲਹਾਲ ਸੁਰੱਖਿਆ ਏਜੰਸੀਆਂ ਪੁੱਛਗਿੱਛ 'ਚ ਜੁਟੀਆਂ ਹਨ।

BSF ਨੇ ਇੱਕ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ
BSF ਨੇ ਇੱਕ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ

By

Published : May 15, 2022, 3:54 PM IST

ਪਠਾਨਕੋਟ: ਭਾਰਤ-ਪਾਕਿ ਸਰਹੱਦ 'ਤੇ ਬਮਿਆਲ ਸੈਕਟਰ ਦੇ ਨਾਲ ਲੱਗਦੀ ਜੈਤਪੁਰ ਚੌਕੀ 'ਤੇ ਬੀ.ਐੱਸ.ਐੱਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ (BSF arrests Pakistani national on Indo-Pak border) ਕੀਤਾ ਹੈ। ਸ਼ੱਕੀ ਵਿਅਕਤੀ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ 'ਚ ਘੁੰਮ ਰਿਹਾ ਸੀ।

ਫਿਲਹਾਲ ਤਲਾਸ਼ੀ ਦੌਰਾਨ ਵਿਅਕਤੀ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਪਾਕਿਸਤਾਨੀ ਸ਼ਖ਼ਸ ਮਾਨਸਿਕ ਤੌਰ 'ਤੇ ਪਰੇਸ਼ਾਨ ਨਜ਼ਰ ਆ ਰਿਹਾ ਹੈ, ਫਿਲਹਾਲ ਸੁਰੱਖਿਆ ਏਜੰਸੀਆਂ ਪੁੱਛਗਿੱਛ 'ਚ ਜੁਟੀਆਂ ਹਨ।

BSF ਨੇ ਇੱਕ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ

ਇਹ ਵੀ ਪੜ੍ਹੋ:ਸਰਹੱਦ ਤੋਂ ਸ਼ੱਕੀ ਕਬੂਤਰ ਕਾਬੂ, ਪੈਰਾਂ ਨਾਲ ਬੰਨ੍ਹੀ ਮਿਲੀ ਲਾਲ ਝਾਂਜਰ

ਸ਼ਖ਼ਸ ਦੀ ਗ੍ਰਿਫਤਾਰੀ ਉੱਤੇ ਬੋਲਦਿਆਂ ਡੀਐਸਪੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਨਦੀਮ ਨਾਮ ਦਾ ਸ਼ਖ਼ਸ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜੋ ਵੀ ਤੱਥ ਅੱਗੇ ਸਾਹਮਣੇ ਆਏ ਉਸ ਸਬੰਧੀ ਜਾਣਕਾਰੀ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਪਟਿਆਲਾ ਹਿੰਸਾ ਮਾਮਲਾ: ਬਲਜਿੰਦਰ ਸਿੰਘ ਪਰਵਾਨਾ ਦੇ ਹੱਕ 'ਚ ਉਤਰੇ ਖਹਿਰਾ

ABOUT THE AUTHOR

...view details