ਪਠਾਨਕੋਟ: ਹਲਕਾ ਭੋਆ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਜਦੋਂ ਕੀੜੀਆਂ ਕਰੱਸ਼ਰ ਇੰਡਸਟਰੀ ‘ਚ ਇੱਕ ਨੌਜਵਾਨ ਨੇ ਮਾਮੂਲੀ ਤਕਰਾਰ ਨੂੰ ਲੈ ਕੇ ਦੂਜੇ ਦਾ ਕਤਲ ਕਰ ਦਿੱਤਾ। ਇਹ ਦੋਵੇਂ ਨੌਜਵਾਨ ਟਰਾਂਸਪੋਰਟਰ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ । ਦੋਵਾਂ ਦੀ ਤਕਰਾਰ ਏਨੀ ਜ਼ਿਆਦਾ ਵਧ ਗਈ ਕਿ ਦੋਨੋਂ ਹੱਥੋਪਾਈ ‘ਤੇ ਉਤਰ ਆਏ ਤੇ ਜਿਸਦੇ ਚੱਲਦੇ ਇੱਕ ਸ਼ਖ਼ਸ ਦਾ ਕਤਲ ਕਰ ਦਿੱਤਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਤਹਿਤ ਇਕ ਟਰਾਂਸਪੋਰਟਰ ਨੇ ਆਪਣੇ ਇਕ ਸਾਥੀ ਨੂੰ ਬੁਲਾ ਲਿਆ ਅਤੇ ਉਸ ਤੋਂ ਬਾਅਦ ਦੋਵਾਂ ਦੀ ਆਪਸ ‘ਚ ਕਾਫੀ ਝੜਪ ਹੋਈ ਜਿਸ ਦੇ ਚੱਲਦੇ ਜਿਸ ਨੌਜਵਾਨ ਨੂੰ ਬੁਲਾਇਆ ਗਿਆ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਕਰੱਸ਼ਰ ਦੇ ਨਜਦੀਕ ਹੀ ਸੁੱਟ ਦਿੱਤੀ ।ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।