ਪੰਜਾਬ

punjab

ETV Bharat / state

ਇੱਕੋ ਰਾਤ 'ਚ 7 ਦੁਕਾਨਾਂ ਦੇ ਟੁੱਟੇ ਤਾਲੇ, ਪੁਲਿਸ ਸੁੱਤੀ ਕੁੰਭਕਰਨੀ ਨੀਂਦ - 6 ਦੁਕਾਨਾਂ ਦੇ ਤਾਲੇ ਤੋੜ ਚੋਰੀ ਦੀ ਘਟਨਾ

ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ ਇੱਕ ਤੋਂ ਮਹਿਜ 100 ਮੀਟਰ ਦੀ ਦੂਰੀ ਉੱਤੇ ਚੋਰਾਂ ਵੱਲੋਂ 6 ਦੁਕਾਨਾਂ ਦੇ ਤਾਲੇ ਤੋੜ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਪਰ ਪੁਲਿਸ ਸੁੱਤੀ ਰਹੀ। ਸ਼ਹਿਰ ਦੇ ਢਾਗੁ ਰੋਡ ਉੱਤੇ ਇੱਕ ਮਨੀਆਰੀ ਦੀ ਦੁਕਾਨ ਨੂੰ ਵੀ ਚੋਰ ਵੱਲੋਂ ਨਿਸ਼ਾਨਾ ਬਣਾਇਆ

ਫ਼ੋਟੋ
ਫ਼ੋਟੋ

By

Published : Mar 9, 2021, 9:00 PM IST

ਪਠਾਨਕੋਟ: ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ ਇੱਕ ਤੋਂ ਮਹਿਜ 100 ਮੀਟਰ ਦੀ ਦੂਰੀ ਉੱਤੇ ਚੋਰਾਂ ਵੱਲੋਂ 6 ਦੁਕਾਨਾਂ ਦੇ ਤਾਲੇ ਤੋੜ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਪਰ ਪੁਲਿਸ ਸੁੱਤੀ ਰਹੀ। ਸ਼ਹਿਰ ਦੇ ਢਾਗੂ ਰੋਡ ਉੱਤੇ ਇੱਕ ਮਨੀਆਰੀ ਦੀ ਦੁਕਾਨ ਨੂੰ ਵੀ ਚੋਰ ਵੱਲੋਂ ਨਿਸ਼ਾਨਾ ਬਣਾਇਆ। ਘਟਨਾ ਦਾ ਪਤਾ ਚੱਲਣ ਤੋਂ ਬਾਅਦ ਹੁਣ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਕੌਣ ਸਨ।

ਇਸ ਸਬੰਧੀ ਜਦੋ ਪੀੜਤ ਦੁਕਾਨਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਅਤੇ ਜਦ ਦੁਕਾਨ ਉੱਤੇ ਆ ਕੇ ਵੇਖਿਆ ਤਾਂ ਸਾਰਾ ਸਾਮਾਨ ਤਾਂ ਸਹੀ ਸੀ ਪਰ ਜੋ ਪੈਸੇ ਦੁਕਾਨ ਉੱਤੇ ਸੀ ਉਹ ਨਹੀਂ ਮਿਲਿਆ।

ਇੱਕੋ ਰਾਤ 'ਚ 7 ਦੁਕਾਨਾਂ ਦੇ ਟੁੱਟੇ ਤਾਲੇ, ਪੁਲਿਸ ਸੁੱਤੀ ਕੁੰਭਕਰਨੀ ਨੀਂਦ

ਦੂਜੇ ਪਾਸੇ ਘਟਨਾ ਦਾ ਪਤਾ ਚੱਲਣ ਉੱਤੇ ਮੌਕੇ ਉੱਤੇ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਕਿਵੇਂ ਦੀ ਹੈ ਉਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ ਉੱਤੇ ਚੋਰਾਂ ਵੱਲੋਂ 6 ਦੁਕਾਨਾਂ ਦੇ ਤਾਲੇ ਤੋੜ ਦਿੱਤੇ ਜਾਂਦੇ ਹਨ। ਪਰ ਪੁਲਿਸ ਨੂੰ ਪਤਾ ਨਹੀਂ ਚਲਦਾ ਜੇਕਰ ਥਾਣੇ ਦੇ ਨੇੜੇ ਸੁਰੱਖਿਆ ਦੇ ਅਜਿਹੇ ਪ੍ਰਬੰਧ ਹਨ ਤਾਂ ਬਾਕੀ ਇਲਾਕਿਆਂ ਦਾ ਕੀ ਹਾਲ ਹੋਵੇਗਾ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਚੋਰੀ ਸਬੰਧੀ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਕੁਝ ਸੁਰਾਗ ਵੀ ਹੱਥ ਲਗੇ ਹਨ ਅਤੇ ਜਲਦ ਹੀ ਆਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।

ABOUT THE AUTHOR

...view details