ਪੰਜਾਬ

punjab

ETV Bharat / state

ਬ੍ਰੇਕ ਫੇਲ੍ਹ ਟਰੱਕ ਨੇ ਉੱਡਾਏ ਕਈ ਵਾਹਨਾਂ ਦੇ ਚਿੱਥੜੇ, ਖੌਫਨਾਕ ਤਸਵੀਰਾਂ ਆਈਆਂ ਸਾਹਮਣੇ - ਜਾਨੀ ਨੁਕਸਾਨ ਨਹੀਂ ਹੋਇਆ

ਪਠਾਨਕੋਟ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਤੇਜ਼ ਰਫਤਾਰ ਬ੍ਰੇਕ ਇੱਕ ਟਰੱਕ ਨੇ ਇੱਕ ਬੱਸ, ਕਾਰ, ਆਟੋ ਅਤੇ ਇੱਕ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ। ਇਸ ਵਾਪਰੇ ਹਾਦਸੇ ਦੇ ਵਿੱਚ ਵਾਹਨਾਂ ਦੇ ਚਿੱਥੜੇ ਉੱਡ ਗਏ। ਇਸ ਹਾਦਸੇ ਦੇ ਵਿੱਚ ਕਰੀਬ ਅੱਧਾ ਦਰਜਨ ਲੋਕ ਜ਼ਖ਼ਮੀ ਹੋ ਗਏ।

ਬ੍ਰੇਕ ਫੇਲ੍ਹ ਟਰੱਕ ਨੇ ਉੱਡਾਏ ਕਈ ਵਾਹਨਾਂ ਦੇ ਚਿੱਥੜੇ, ਖੌਫਨਾਕ ਤਸਵੀਰਾਂ ਆਈਆਂ ਸਾਹਮਣੇ
ਬ੍ਰੇਕ ਫੇਲ੍ਹ ਟਰੱਕ ਨੇ ਕਈ ਵਾਹਨਾਂ ਦੇ ਉਡਾਏ ਚਿੱਥੜੇ

By

Published : Aug 23, 2021, 7:38 PM IST

ਪਠਾਨਕੋਟ:ਸੂਬੇ ਦੇ ਵਿੱਚ ਸੜਕ ਹਾਦਸੇ ਲਗਾਤਾਰ ਵਧਦੇ ਜਾ ਰਹੇ ਹਨ। ਪਠਾਨਕੋਟ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਸੜਕੀ ਹਾਦਸਾ ਵਾਪਰਿਆ ਹੈ। ਪਠਾਨਕੋਟ ਦੇ ਚੱਕੀ ਪੁਲ ਦੇ ਕੋਲ ਉਸ ਵੇਲੇ ਇਕ ਵੱਡਾ ਸੜਕੀ ਹਾਦਸਾ ਵਾਪਰ ਗਿਆ ਜਦੋਂ ਇਕ ਤੇਜ਼ ਰਫਤਾਰ ਟਰੱਕ ਦੀ ਬ੍ਰੇਕ ਫੇਲ੍ਹ ਹੋਣ ਦੇ ਕਾਰਨ ਟਰੱਕ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਿਆ। ਇਸ ਟਰੱਕ ਦੀ ਚਪੇਟ ਦੇ ਵਿੱਚ ਕਈ ਵਾਹਨ ਆ ਗਏ।

ਬ੍ਰੇਕ ਫੇਲ੍ਹ ਟਰੱਕ ਨੇ ਕਈ ਵਾਹਨਾਂ ਦੇ ਉਡਾਏ ਚਿੱਥੜੇ

ਇਸ ਟਰੱਕ ਦੀ ਚਪੇਟ ਵਿੱਚ ਬੱਸ, ਮੋਟਰਸਾਈਕਲ, ਕਾਰ ਅਤੇ ਆਟੋ ਆ ਗਏ ਜਿਸ ਦੇ ਚੱਲਦੇ ਕਰੀਬ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ ਅਤੇ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਪਠਾਨਕੋਟ ਪਹੁੰਚਾਇਆ ਗਿਆ ਹੈ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਚੱਕੀ ਪੁਲ ਦੇ ਕੋਲ ਇਕ ਹਾਦਸਾ ਵਾਪਰ ਗਿਆ ਹੈ ਜਦੋਂ ਮੌਕੇ ‘ਤੇ ਪੁੱਜੇ ਤਾਂ ਪਤਾ ਚੱਲਿਆ ਕਿ ਟਰੱਕ ਦੀ ਬ੍ਰੇਕ ਫੇਲ੍ਹ ਹੋਣ ਕਰਕੇ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਤੇਜ਼ ਰਫਤਾਰ ਐਂਬੂਲੈਂਸ ਨੇ 4 ਵਾਹਨਾਂ ਨੂੰ ਮਾਰੀ ਟੱਕਰ, ਵੀਡੀਓ ਆਈ ਸਾਹਮਣੇ

ABOUT THE AUTHOR

...view details