ਪੰਜਾਬ

punjab

ETV Bharat / state

Corona ਤੋਂ ਬਾਅਦ ਲੋਕਾਂ ’ਚ Black Fungus ਦੀ ਦਹਿਸ਼ਤ - ਅੱਖਾਂ ਦੇ ਮਰੀਜ਼

ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ’ਚ ਕੋਰੋਨਾ ਤੋਂ ਬਾਅਦ ਬਲੈਕ ਫੰਗਸ(Black fungus) ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਵੱਡੀ ਗਿਣਤੀ ’ਚ ਅੱਖਾਂ ਦੇ ਮਰੀਜ਼ ਇਲਾਜ ਦੇ ਲਈ ਸਿਵਲ ਹਸਪਤਾਲ ਪਹੁੰਚ ਰਹੇ ਹਨ।

Corona ਤੋਂ ਬਾਅਦ ਲੋਕਾਂ ’ਚ Black Fungus ਦੀ ਦਹਿਸ਼ਤ
Corona ਤੋਂ ਬਾਅਦ ਲੋਕਾਂ ’ਚ Black Fungus ਦੀ ਦਹਿਸ਼ਤ

By

Published : Jun 2, 2021, 11:29 AM IST

ਪਠਾਨਕੋਟ:ਸੂਬੇ ਦੇ ਲੋਕਾਂ ’ਚ ਕੋਰੋਨਾ ਵਾਇਰਸ(Coronavirus) ਤੋਂ ਬਾਅਦ ਹੁਣ ਬਲੈਕ ਫੰਗਸ ਦਾ ਖੌਫ ਨਜਰ ਆ ਰਿਹਾ ਹੈ। ਗੱਲ ਕਰੀਏ ਪਠਾਨਕੋਟ ਦੀ ਤਾਂ ਇੱਥੇ ਅੱਖਾਂ ਦੇ ਮਰੀਜ਼ਾਂ ਦੇ ਵਿੱਚ ਬਲੈਕ ਫੰਗਸ(Black fungus) ਨੂੰ ਲੈ ਕੇ ਡਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸਿਵਲ ਹਸਪਤਾਲ(Civil Hospital) ਦੇ ਵਿੱਚ ਅੱਖਾਂ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ। ਵੱਡੀ ਗਿਣਤੀ ’ਚ ਲੋਕ ਅੱਖਾਂ ਦਾ ਇਲਾਜ ਕਰਵਾਉਣ ਦੇ ਲਈ ਆ ਰਹੇ ਹਨ।

Corona ਤੋਂ ਬਾਅਦ ਲੋਕਾਂ ’ਚ Black Fungus ਦੀ ਦਹਿਸ਼ਤ

ਇਸ ਸਬੰਧ ਤੇ ਸਿਵਲ ਹਸਪਤਾਲ ਦੇ ਐਸਐਮਓ ਰਾਕੇਸ਼ ਸਰਪਾਲ ਨੇ ਦੱਸਿਆ ਕਿ ਬਲੈਕ ਫੰਗਸ ਨੂੰ ਲੈ ਕੇ ਲੋਕਾਂ ਚ ਇਸ ਕਦਰ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ ਕਿ ਜਿਨ੍ਹਾਂ ਦੀਆਂ ਅੱਖਾਂ ਕਮਜੋਰ ਹਨ ਉਹ ਆਪਣਾ ਇਲਾਜ ਕਰਵਾਉਣ ਦੇ ਲਈ ਸਿਵਲ ਹਸਪਤਾਲ ਪਹੁੰਚ ਰਹੇ ਹਨ। ਐਸਐਮਓ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਅੱਖਾਂ ਦੇ ਮਰੀਜ਼ਾਂ(eye patients) ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ ਵੱਡੀ ਗਿਣਤੀ ਚ ਲੋਕ ਆਪਣੀਆ ਅੱਖਾਂ ਦਾ ਇਲਾਜ ਕਰਵਾਉਣ ਦੇ ਲਈ ਆ ਰਹੇ ਹਨ।

ਐਸਐਮਓ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ’ਤੇ ਉਹ ਤੁਰੰਤ ਹੀ ਡਾਕਟਰੀ ਸਹਾਇਤਾ ਲੈਣ।

ਇਹ ਵੀ ਪੜੋ: SPECIAL: ਕੋਰੋਨਾ ਕਾਲ 'ਚ ਸਸਤੀਆਂ ਦਵਾਈਆਂ, ਜੈਪੁਰ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੇਕ ਪਹਿਲ

ABOUT THE AUTHOR

...view details