ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਵਿੱਚੋਂ ਇੱਕ ਹੈ ਰਾਜਨੀਤਿਕ ਰੈਲੀਆਂ ਅਤੇ ਸਮਾਗਮ ਨਾ ਕਰਨਾ ਅਤੇ ਭੀੜ ਇੱਕਠੀ ਨਾ ਕਰਨਾ। ਇਸ ਸਭ ਦੇ ਬਾਵਜੂਦ ਪੰਜਾਬ ਦੀ ਭਾਜਪਾ ਆਮ ਲੋਕਾਂ ਦੀ ਜ਼ਿੰਦਗੀਆਂ ਨਾਲ ਖੇਡ ਦੀ ਹੋਈ ਨਜ਼ਰ ਆ ਰਹੀ ਹੈ। ਪਠਾਨਕੋਟ ਦੇ ਵਿੱਚ ਭਾਜਪਾ ਨੇ ਇੱਕ ਸਿਆਸੀ ਸਮਗਾਮ ਕਰਵਾਇਆ ਅਤੇ ਇਸ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਸ਼ਰੀਕ ਹੋਏ। ਇਸੇ ਨੂੰ ਲੈ ਕੇ ਪਠਾਨਕੋਟ ਪੁਲਿਸ ਨੇ ਅਸ਼ਵਨੀ ਸ਼ਰਮਾ ਅਤੇ 5 ਹੋਰ ਲੋਕਾਂ 'ਤੇ ਹਦਾਇਤਾਂ ਦਾ ਉਲੰਘਣ ਕਰਨ ਦਾ ਕੇਸ ਦਰਜ ਕੀਤਾ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਨੇ ਉਡਾਈਆਂ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ, ਮਾਮਲਾ ਦਰਜ - BJP state president Ashwani Sharma
ਸਿਆਸੀ ਸਮਗਾਮ ਵਿੱਚ ਸ਼ਾਮਲ ਹੋਏ ਭਾਜਪਾ ਸੂਬਾ ਪ੍ਰਧਾਨ ਸਮੇਤ 5 ਭਾਜਪਾ ਆਗੂਆਂ 'ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਨੇ ਉਡਾਈਆਂ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ, ਮਾਮਲਾ ਦਰਜ
ਇਸ ਬਾਰੇ ਥਾਣਾ ਡਿਵੀਜ਼ਨ ਨੰਬਰ ਇੱਕ ਦੇ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਭਾਜਪਾ ਨੇ ਘਟਥੋਲੀ ਮੁਹੱਲੇ ਵਿੱਚ ਇੱਕ ਸਿਆਸੀ ਸਮਾਗਮ ਕਰਵਾਇਆ ਸੀ। ਇਸ ਦੌਰਾਨ ਉੱਥੇ ਕੋਰੋਨਾ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਗਈ। ਇਸ ਲਈ ਹੀ ਪੁਲਿਸ ਨੇ ਅਸ਼ਵਨੀ ਸ਼ਰਮਾ ਅਤੇ ਪੰਜ ਹੋਰ ਭਾਜਪਾ ਆਗੂਆਂ 'ਤੇ ਮੁਕੱਦਮਾ ਦਰਜ ਕੀਤਾ ਹੈ। ਇਸੇ ਨਾਲ ਹੀ 35-40 ਅਣਪਛਾਤੇ ਲੋਕਾਂ 'ਤੇ ਵੀ ਇਸੇ ਮਾਮਲੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।