ਪੰਜਾਬ

punjab

ETV Bharat / state

ਪਠਾਨਕੋਟ ਸਿਵਲ ਹਸਪਤਾਲ ਦੀ ਸ਼ਰਮਨਾਕ ਹਰਕਤ 'ਤੇ ਭਾਜਪਾ ਵੱਲੋਂ ਪੁਰਜ਼ੋਰ ਪ੍ਰਦਰਸ਼ਨ - ਸਿਵਲ ਹਸਪਤਾਲ

ਬੀਤੇ ਦਿਨ ਬੁੱਧਵਾਰ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਤੋਂ ਬੇਹਦ ਹੀ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਜਿੱਥੇ ਇਕ ਮਹਿਲਾ ਨੇ ਬੱਚੇ ਨੂੰ ਹਸਪਤਾਲ ਅੰਦਰ ਜ਼ਮੀਨ ਉੱਤੇ ਹੀ ਜਨਮ ਦੇ ਦਿੱਤਾ ਸੀ। ਇਹ ਮੁੱਦਾ ਹੁਣ ਸਿਆਸੀ ਰੂਪ ਲੈ ਰਿਹਾ ਹੈ, ਇਸ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਹਸਪਤਾਲ ਦੇ ਬਾਹਰ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਗਿਆ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

BJP Protest In Pathankot Civil Hospital
BJP Protest In Pathankot Civil Hospital

By

Published : Sep 29, 2022, 3:02 PM IST

Updated : Sep 29, 2022, 4:05 PM IST

ਪਠਾਨਕੋਟ: ਇੱਕ ਪਾਸੇ ਸੂਬੇ ਦੀ 'ਆਪ' ਸਰਕਾਰ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਸਰਕਾਰੀ ਹਸਪਤਾਲ 'ਚ ਸਟਾਫ਼ ਵੱਲੋਂ ਕੀਤੇ ਜਾਂਦੇ ਕਾਰਨਾਮਿਆਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਨੂੰ ਲੈ ਕੇ ਸਿਵਲ ਹਸਪਤਾਲ, ਪਠਾਨਕੋਟ ਬੀਤੇ ਦਿਨ, ਜਿੱਥੇ ਹਸਪਤਾਲ ਦੇ ਸਟਾਫ਼ ਵੱਲੋਂ ਔਰਤ ਦਾ ਜਣੇਪਾ ਨਾ ਕਰਨ 'ਤੇ ਲੇਬਰ ਰੂਮ ਦੇ ਬਾਹਰ ਹੀ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ। ਇਸ ਦੀਆਂ ਤਸਵੀਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਡੀ.ਸੀ ਪਠਾਨਕੋਟ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ, ਪਰ ਹੁਣ ਇਸ ਮੁੱਦੇ 'ਤੇ ਸਿਆਸਤ ਹੋ ਰਹੀ ਹੈ।




ਪਠਾਨਕੋਟ ਸਿਵਲ ਹਸਪਤਾਲ ਦੀ ਸ਼ਰਮਨਾਕ ਹਰਕਤ 'ਤੇ ਭਾਜਪਾ ਵੱਲੋਂ ਪੁਰਜ਼ੋਰ ਪ੍ਰਦਰਸ਼ਨ





ਇਸ ਦੇ ਚੱਲਦਿਆਂ ਅੱਜ ਭਾਜਪਾ ਨੇ ਇਸ ਮੁੱਦੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਬਾਹਰ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਅਤੇ ਹਸਪਤਾਲ ਦਾ ਘਿਰਾਓ ਕਰਕੇ ਹਸਪਤਾਲ ਦੇ ਅਹਾਤੇ 'ਚ ਸੂਬਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਦੋਂ ਧਰਨਾਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਿਵਲ ਹਸਪਤਾਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਹੁੰਦਾ ਦੇਖਿਆ ਗਿਆ ਹੈ, ਜਿਸ ਕਾਰਨ ਅੱਜ ਸਾਡੇ ਵੱਲੋਂ ਪ੍ਰਦਰਸ਼ਨ ਕਰਕੇ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਸਥਿਤੀ ਇਹ ਹੈ ਕਿ ਗਰਭਵਤੀ ਔਰਤਾਂ ਨੂੰ ਫਰਸ਼ 'ਤੇ ਡਿਲੀਵਰੀ ਕਰਕੇ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ, ਇੰਨਾ ਹੀ ਨਹੀਂ ਪੰਜਾਬ ਸਰਕਾਰ ਹਰ ਮੁੱਦੇ 'ਤੇ ਫੇਲ੍ਹ ਹੋ ਚੁੱਕੀ ਹੈ।





ਪਠਾਨਕੋਟ ਸਿਵਲ ਹਸਪਤਾਲ ਦੀ ਸ਼ਰਮਨਾਕ ਹਰਕਤ 'ਤੇ ਭਾਜਪਾ ਵੱਲੋਂ ਪੁਰਜ਼ੋਰ ਪ੍ਰਦਰਸ਼ਨ





ਇਸ ਦੇ ਨਾਲ ਹੀ ਜਦੋਂ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਹਸਪਤਾਲ 'ਚ ਵਾਪਰੀ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਤੋਂ ਬਾਅਦ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦਾ ਸਰਕਾਰੀ ਹਸਪਤਾਲ ਜੋ ਕਦੇ ਪੰਜਾਬ 'ਚ ਨੰਬਰ ਵਨ ਸੀ, ਪਰ ਹੁਣ ਇਸ ਤੋਂ ਬਾਅਦ ਇੱਕ ਘਟਨਾ ਨੇ ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।





ਇਹ ਸੀ ਮਾਮਲਾ:ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ 'ਚ ਜਿੱਥੇ ਇੱਕ ਪੀੜਤ ਗਰਭਵਤੀ ਔਰਤ ਜਣੇਪੇ ਲਈ ਪਹੁੰਚੀ ਤਾਂ ਲੇਬਰ ਰੂਮ 'ਚ ਤੈਨਾਤ ਸਟਾਫ਼ ਵੱਲੋਂ ਔਰਤ ਨੂੰ ਡਿਲੀਵਰੀ ਕਰਵਾਉਣ ਦੀ ਥਾਂ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿਸ ਕਾਰਨ ਪੀੜਤ ਔਰਤ ਨੇ ਲੇਬਰ ਰੂਮ ਦੇ ਕੋਰੀਡੋਰ 'ਚ ਬੱਚੇ ਨੂੰ ਜਨਮ ਦਿੱਤਾ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਇਹ ਘਟਨਾ ਬੀਤੇ ਮੰਗਲਵਾਲ ਰਾਤ ਦੀ ਹੈ।

ਇਹ ਵੀ ਪੜ੍ਹੋ:ਮਰ ਗਈ ਇਨਸਾਨੀਅਤ ! ਇਸ ਖ਼ਬਰ ਲਈ ਸ਼ਬਦ ਨਹੀਂ

Last Updated : Sep 29, 2022, 4:05 PM IST

ABOUT THE AUTHOR

...view details