ਪਠਾਨਕੋਟ: ਖੇਤੀ ਕਾਨੂੰਨ ਦੇ ਚੱਲਦੇ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਹੈ। ਭਾਜਪਾ ਵੱਲੋਂ ਪੰਜਾਬ ਵਿੱਚ ਰਾਜਨੀਤਿਕ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋ ਵੀ ਭਾਜਪਾ ਦਾ ਡਟਵਾ ਵਿਰੋਧ ਕੀਤਾ ਜਾ ਰਿਹਾ ਹੈ।
ਪਠਾਨਕੋਟ ਵਿੱਚ ਭਾਜਪਾ ਦਾ ਪ੍ਰਦਰਸ਼ਨ - ਪੰਜਾਬ ਵਿੱਚ ਰਾਜਨੀਤਿਕ ਜ਼ਮੀਨ
ਕਿਸਾਨਾਂ ਵੱਲੋ ਵੀ ਭਾਜਪਾ ਦਾ ਡਟਵਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਾਰਨ ਸਮੂਹ ਭਾਜਪਾ ਵਰਕਰਾਂ ਵਿਚ ਭਾਰੀ ਰੋਸ ਹੈ।ਇਸੇ ਰੋਸ ਦੇ ਚਲਦੇ ਪਠਾਨਕੋਟ ਵਿਖੇ ਭਾਜਪਾ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਰੋਸ ਕੀਤਾ ਗਿਆ
ਇਹ ਵਿਰੋਧ ਰਾਜਪੁਰਾ ਵਿੱਚ ਵੀ ਦੇਖਣ ਨੂੰ ਮਿਲਿਆਂ ਹੈ।ਜਿਥੇ ਕਿ ਭਾਜਪਾ ਨੇਤਾ ਨੂੰ ਕਿਸਾਨਾਂ ਵੱਲੋਂ ਘੇਰਿਆ ਗਿਆ ਅਤੇ ਮਾਰਕੁੱਟ ਵੀ ਕੀਤੀ ਗਈ। ਜਿਸ ਤੋਂ ਬਾਅਦ ਸਮੂਹ ਭਾਜਪਾ ਵਰਕਰਾਂ ਵਿਚ ਭਾਰੀ ਰੋਸ ਹੈ।ਇਸੇ ਰੋਸ ਦੇ ਚਲਦੇ ਪਠਾਨਕੋਟ ਵਿਖੇ ਭਾਜਪਾ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਰੋਸ ਕੀਤਾ ਗਿਆ
ਇਸ ਮੌਕੇ ਤੇ ਭਾਜਪਾ ਆਗੂਆਂ ਨੇ ਕਿਹਾ ਕਿ ਲੋਕਤੰਤਰ ਦੀ ਹੱਤਿਆ ਹੈ ਭਾਜਪਾ ਵਰਕਰਾਂ ਉਤੇ ਹਮਲਾ ਕਿਸਾਨ ਨਹੀਂ ਬਲਕਿ ਕਿਸਾਨਾਂ ਦੇ ਭੇਸ ਵਿੱਚ ਆਏ ਗੁੰਡੇ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਗੂੜ੍ਹੀ ਨੀਂਦਰੇ ਸੁੱਤੀ ਹੈ। ਜੋ ਕਿ ਇਸ ਵੱਲ ਧਿਆਨ ਨਹੀਂ ਦੇ ਰਹੀ ਕਾਨੂੰਨ ਵਿਵਸਥਾ ਠੱਪ ਹੋ ਚੁੱਕੀ ਹੈ।
ਇਹ ਵੀ ਪੜ੍ਹੋ :-ਭਾਜਪਾ ਆਗੂ ਬੰਧਕ ਬਣਾਏ ਜਾਣ ਦਾ ਮਾਮਲਾ: ਪੰਜਾਬ ਸਰਕਾਰ ਨੇ HC 'ਚ ਦਾਖ਼ਲ ਕੀਤਾ ਜਵਾਬ