ਪਠਾਨਕੋਟ: ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ ਸੂਬਿਆਂ ਨੂੰ ਜੋੜਨ ਵਾਲੇ ਪਠਾਨਕੋਟ ਦੇ ਪਿੰਡ ਛਤਵਾਲ 'ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਜਿਸ ਦੇ ਚੱਲਦਿਆਂ ਪਿੰਡ ਛਤਵਾਲ ਦੇ ਇੱਕ ਕਿਲੋਮੀਟਰ ਤੱਕ ਦੇ ਖੇਤਰ ਨੂੰ ਇੰਨਫੈਕਟਡ ਜੋਨ ਜਦਕਿ ਦੱਸ ਕਿਲੋਮੀਟਰ ਤੱਕ ਦੇ ਖੇਤਰ ਨੂੰ ਸਰਵਿਲਾਂਸ ਜੋਨ ਘੋਸ਼ਿਤ ਕੀਤਾ ਹੈ।
ਪਿਛਲੇ ਮਹੀਨੇ ਲਏ ਗਏ ਸੈਂਪਲਾਂ 'ਚ ਪੰਜ ਮੁਰਗੀਆਂ ਦੀ ਰਿਪੋਰਟ ਪੌਜ਼ੀਟਿਵ ਆਈ , ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਸੰਕ੍ਰਮਿਤ ਮਿਲੀਆਂ ਮੁਰਗੀਆਂ ਵਾਲੇ ਦੋ ਪੋਲਟਰੀ ਫਾਰਮ ਦੀਆਂ ਸੈਂਕੜੇ ਮੁਰਗੀਆਂ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ। ਉਥੇ ਹੀ ਪੌਜ਼ੀਟਿਵ ਮੁਰਗੀਆਂ ਵਾਲੇ ਪੋਲਟਰੀ ਫਾਰਮਾਂ 'ਚ ਦਵਾਈ ਦਾ ਛਿੜਕਾਅ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਫਾਰਮ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ।