ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਕਾਰਨ ਲੱਗੀ ਤਾਲਾਬੰਦੀ ਨੇ ਪੂਰੇ ਅਰਥਚਾਰੇ ਨੂੰ ਹੀ ਸੱਟ ਮਾਰੀ ਹੈ। ਇਸ ਤਾਲਾਬੰਦੀ ਦਾ ਹਰ ਵਿਅਕਤੀ ਦੇ ਰੁਜ਼ਗਾਰ 'ਤੇ ਇਸ ਦਾ ਅਸਰ ਹੋਇਆ ਹੈ। ਇਸੇ ਤਰ੍ਹਾਂ ਦੇ ਹਾਲਾਤ ਦਾ ਸ਼ਿਕਾਰ ਪਠਾਨਕੋਟ ਦੇ ਆਟੋ ਚਾਲਕ ਹਨ। ਇਸ ਤਾਲਾਬੰਦੀ ਦੇ ਸਤਾਏ ਹੋਏ ਸ਼ਹਿਰ ਦੇ ਆਟੋ ਚਾਲਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਲਕਿਪੁਰ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਆਟੋ ਚਾਲਕਾਂ ਨੇ ਕੀਤਾ ਪ੍ਰਦਰਸ਼ਨ, ਮੁਆਵਜ਼ਾ ਦੇਣ ਦੀ ਕੀਤੀ ਮੰਗ - demand compensation
ਤਾਲਾਬੰਦੀ ਦੇ ਸਤਾਏ ਹੋਏ ਸ਼ਹਿਰ ਦੇ ਆਟੋ ਚਾਲਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਠਾਨਕੋਟ ਦੇ ਮਲਕਿਪੁਰ ਚੌਂਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ।
ਪ੍ਰਦਰਸ਼ਨਕਾਰੀ ਆਟੋ ਚਾਲਕਾਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਦਾ ਰੁਜ਼ਗਾਰ 3 ਮਹੀਨੇ ਤੋਂ ਠੱਪ ਹੈ। ਜੇਕਰ ਹੁਣ ਆਟੋ ਚਲਾਉਣ ਦੀ ਖੁੱਲ੍ਹ ਮਿਲੀ ਹੈ ਤਾਂ ਪੁਲਿਸ ਵੱਲੋਂ ਨਜਾਇਜ਼ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਡੇ ਨਜਾਇਜ਼ ਤੌਰ 'ਤੇ ਚਲਾਨ ਕੱਟੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਤੇਲ ਦੀਆਂ ਵਧੀਆਂ ਕੀਮਤਾਂ ਨੇ ਉਨ੍ਹਾਂ ਦੇ ਰੁੁਜ਼ਗਾਰ 'ਤੇ ਵੱਡੀ ਸੱਟ ਮਾਰੀ ਹੈ।
ਇਨ੍ਹਾਂ ਪ੍ਰਦਰਸ਼ਨਕਾਰੀ ਆਟੋ ਚਾਲਕਾਂ ਨੇ ਮੰਗ ਕੀਤੀ ਕਿ ਸਰਕਾਰ ਤਿੰਨ ਮਹੀਨੇ ਦਾ ਮੁਆਵਜ਼ਾ ਉਨ੍ਹਾਂ ਨੂੰ ਦੇਵੇ। ਪੁਲਿਸ ਵੱਲੋਂ ਕੀਤੀ ਜਾਂਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ। ਇਸੇ ਨਾਲ ਹੀ ਆਰਬੀਆਈ ਦੀਆਂ ਹਦਾਇਤਾਂ ਮੁਤਾਬਕ ਕਿਸ਼ਤ ਭਰਨ ਤੋਂ ਛੂਟ ਦਿੱਤੀ ਜਾਵੇ। ਉਨ੍ਹਾਂ ਸਿਰਫ ਦੋ ਸਵਾਰੀਆਂ ਨੂੰ ਹੀ ਆਟੋ ਵਿੱਚ ਬਠਾਉਣ ਦੀ ਸਰਕਾਰੀ ਹਦਾਇਤ ਨੂੰ ਵੀ ਖ਼ਤਮ ਕਰਨ ਦੀ ਮੰਗ ਕੀਤੀ ਹੈ।