ਪੰਜਾਬ

punjab

ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

By

Published : Jan 7, 2020, 10:32 PM IST

ਪਠਾਨਕੋਟ 'ਚ ਪੁਲਿਸ ਵੱਲੋਂ ਇੱਕ ਆਟੋ ਚਲਾਕ ਦਾ ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਵੱਲੋਂ ਭਰੇ ਬਜ਼ਾਰ 'ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਟੋ ਚਾਲਕ ਨੇ ਪੁਲਿਸ ਉੱਤੇ ਬਿਨ੍ਹਾਂ ਕਿਸੇ ਕਾਰਨ ਦੇ ਹੀ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।

ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਪਠਾਨਕੋਟ: ਇੱਕ ਦਸੰਬਰ ਤੋਂ ਪੰਜਾਬ ਸਰਕਾਰ ਵੱਲੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕਰ ਦਿੱਤੇ ਗਏ ਹਨ। ਪਠਾਨਕੋਟ 'ਚ ਅਜੇ ਵੀ ਟ੍ਰੈਫਿਕ ਦੀ ਸਮੱਸਿਆ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਚਲਦੇ ਪ੍ਰਸ਼ਾਸਨ ਵੱਲੋਂ ਬਿਨਾਂ ਦਸਤਾਵੇਜ਼ਾਂ ਦੇ ਸ਼ਹਿਰ ਵਿੱਚ ਚੱਲ ਰਹੇ ਆਟੋ ਚਾਲਕਾਂ ਦੇ ਚਲਾਨ ਕੱਟਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਚਲਾਨ ਕੱਟੇ ਜਾਣ 'ਤੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਇਸ ਦੇ ਚੱਲਦੇ ਟ੍ਰੈਫਿਕ ਪੁਲਿਸ ਵੱਲੋਂ ਬਜ਼ਾਰ ਨੇੜੇ ਆਟੋ ਚਾਲਕ ਦਾ ਚਲਾਨ ਕੀਤਾ ਗਿਆ। ਚਲਾਨ ਕੱਟੇ ਜਾਣ ਤੋਂ ਨਾਰਾਜ਼ ਆਟੋ ਚਾਲਕ ਨੇ ਭਰੇ ਬਾਜ਼ਾਰ ਆਟੋ ਦੀ ਰੱਸੀ ਨਾਲ ਫੰਦਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਥਾਨਕ ਲੋਕਾਂ ਅਤੇ ਹੋਰਨਾਂ ਆਟੋ ਚਾਲਕਾਂ ਵੱਲੋਂ ਉਸ ਅਜਿਹਾ ਕਰਨ ਤੋਂ ਰੋਕ ਲਿਆ ਗਿਆ।

ਹੋਰ ਪੜ੍ਹੋ : ਵਿਜੇ ਕੁਮਾਰ ਟਿੰਕੂ ਮੋਹਾਲੀ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨਿਯੁਕਤ

ਪੀੜਤ ਆਟੋ ਚਾਲਕ ਰਾਜਿੰਦਰ ਪਾਲ ਨੇ ਦੱਸਿਆ ਕਿ ਉਹ ਮਹਿਜ ਪੰਜ ਸਵਾਰੀਆਂ ਲੈ ਕੇ ਆ ਰਿਹਾ ਸੀ ਪਰ ਪੁਲਿਸ ਵਾਲਿਆਂ ਵੱਲੋਂ ਜਬਰਨ ਉਸ ਦਾ 5000 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ। ਆਟੋ ਚਾਲਕ ਨੇ ਦੱਸਿਆ ਕਿ ਉਹ ਬੇਹਦ ਗ਼ਰੀਬ ਹੈ ਅਤੇ ਉਸ ਦੇ ਮਾਂ-ਪਿਉ ਬਜ਼ੁਰਗ ਹਨ। ਉਹ ਇਕਲੌਤਾ ਕਮਾਉਣ ਵਾਲਾ ਹੈ ਅਤੇ ਉਹ ਚਲਾਨ ਦੀ ਇੰਨੀ ਵੱਡੀ ਰਕਮ ਜੁਰਮਾਨੇ ਦੇ ਤੌਰ 'ਤੇ ਭਰਨ ਵਿੱਚ ਅਸਮਰਥ ਹੈ। ਮੌਕੇ 'ਤੇ ਮੌਜੂਦ ਹੋਰਨਾਂ ਆਟੋ ਚਾਲਕਾਂ ਨੇ ਵੀ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ 'ਤੇ ਜਬਰਨ ਚਲਾਨ ਕੱਟੇ ਜਾਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬ ਆਟੋ ਚਾਲਕਾਂ ਤੇ ਸਧਾਰਨ ਜਨਤਾ ਦੇ ਚਲਾਨ ਕੱਟ ਖ਼ੁਦ ਦੇ ਖ਼ਜਾਨੇ ਭਰ ਰਹੀ ਹੈ। ਇਸ ਮਾਮਲੇ ਵਿੱਚ ਜਦ ਮੀਡੀਆ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੱਚਦੇ ਨਜ਼ਰ ਆਏ ਅਤੇ ਉਨ੍ਹਾਂ ਵੱਲੋਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ।

ABOUT THE AUTHOR

...view details