ਪਠਾਨਕੋਟ: ਹਲਕਾ ਭੋਆ ਦੇ ਵਿੱਚ ਪੈਂਦੇ ਪਿੰਡ ਪਟੋਇਆਂ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਫ਼ੌਜ ਦੀ ਸੱਤ ਡੋਗਰਾ ਰੈਜੀਮੈਂਟ ਵਿੱਚ ਬਤੌਰ ਸਿਪਾਹੀ ਤਾਇਨਾਤ ਪਿੰਡ ਦੇ ਨੌਜਵਾਨ ਸੌਰਵ ਕੁਮਾਰ ਜੀ ਮੌਤ ਹੋ ਗਈ।
ਟਾਵਰ ਤੋਂ ਪੈਰ ਤਿਲਕਣ ਕਾਰਨ ਸੈਨਾ ਦੇ ਜਵਾਨ ਦੀ ਹੋਈ ਮੌਤ - ਚੰਡੀ ਮੰਦਿਰ
ਚੰਡੀਗੜ੍ਹ ਦੇ ਚੰਡੀ ਮੰਦਿਰ ਵਿੱਚ ਡਿਊਟੀ ਦੌਰਾਨ ਟਾਵਰ ਤੋਂ ਡਿੱਗ ਕੇ ਸੈਨਾ ਦੇ ਇੱਕ ਜਵਾਨ ਦੀ ਮੌਤ ਹੋਈ। ਸੋਮਵਾਰ ਨੂੰ ਜਵਾਨ ਦੇ ਉਸ ਦੇ ਜੱਦੀ ਪਿੰਡ ਵਿਖੇ ਸਸਕਾਰ ਕੀਤਾ ਗਿਆ।
ਟਾਵਰ ਤੋਂ ਪੈਰ ਤਿਲਕਣ ਕਾਰਨ ਸੈਨਾ ਦੇ ਜਵਾਨ ਦੀ ਹੋਈ ਮੌਤ
ਸੌਰਵ ਚੰਡੀਗੜ੍ਹ ਦੇ ਚੰਡੀ ਮੰਦਿਰ ਵਿੱਚ ਤੈਨਾਤ ਸੀ ਅਤੇ ਡਿਊਟੀ ਦੌਰਾਨ ਜਦੋਂ ਉਹ ਟਾਵਰ 'ਤੇ ਚੜ੍ਹ ਰਿਹਾ ਸੀ ਤਾਂ ਉਸ ਦਾ ਪੈਰ ਤਿਲਕਣ ਕਾਰਨ ਉਹ ਟਾਵਰ ਤੋਂ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਅੱਜ ਸੌਰਵ ਦੀ ਦੇਹ ਉਸ ਦੇ ਪਿੰਡ ਪੁੱਜੀ ਅਤੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਸਾਰਿਆਂ ਨੇ ਜਵਾਨ ਨੂੰ ਭਿੱਜੀ ਅੱਖਾਂ ਨਾਲ ਵਿਧਾਈ ਦਿੱਤੀ। ਇਸ ਮੌਕੇ ਸੌਰਵ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਬਹੁਤ ਮਿਹਨਤੀ ਸੀ ਅਤੇ ਉਸ ਨੂੰ ਫ਼ੌਜ ਵਿੱਚ ਭਰਤੀ ਹੋਏ 14 ਮਹੀਨੇ ਹੀ ਹੋਏ ਸਨ।