ਪਠਾਨਕੋਟ: ਸ਼ਪੁਰਕੰਡੀ ਵਿੱਚ ਪੈਂਦੇ ਪਿੰਡ ਐਡੇਲੀ ਵਿੱਚ ਵਾਪਰਿਆ ਕੁਦਰਤ ਦਾ ਕਹਿਰ। ਬੀਤੀ ਰਾਤ ਮੀਂਹ ਨਾਲ ਅਸਮਾਨੀ ਬਿਜਲੀ ਡਿੱਗਣ ਕਰਕੇ 40 ਬੱਕਰੀਆਂ ਚਪੇਟ ਵਿੱਚ ਆ ਗਈਆਂ। ਬਿਜਲੀ ਡਿੱਗਣ ਕਰਕੇ ਪਿੰਡ ਵਿੱਚ ਵੱਡੀ ਗਿਣਤੀ 'ਚ ਬੱਕਰੀਆਂ ਮਰ ਗਈਆਂ। ਪਿੰਡ ਵਾਸੀਆਂ ਅਤੇ ਪੀੜਤਾਂ ਵੱਲੋਂ 5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਅਸਮਾਨੀ ਬਿਜਲੀ ਦਾ ਕਹਿਰ, 40 ਦੇ ਕਰੀਬ ਬੱਕਰੀਆਂ ਮਰੀਆਂ
ਪਠਾਨਕੋਟ ਦੇ ਸ਼ਪੁਰਕੰਡੀ ਵਿੱਚ ਪੈਂਦੇ ਪਿੰਡ ਐਡੇਲੀ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ 40 ਬੱਕਰੀਆਂ ਚਪੇਟ ਵਿੱਚ ਆ ਗਈਆਂ। ਪਿੰਡ ਵਾਸੀਆਂ ਅਤੇ ਪੀੜਤਾਂ ਵੱਲੋਂ 5 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਫ਼ੋਟੋ
ਇਹ ਵੀ ਪੜ੍ਹੋ: ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਨੂੰ ਮਿਲੇ ਅਦਿੱਤਿਆ ਠਾਕਰੇ, ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ
ਪਿੰਡ ਵਾਸੀਆਂ ਨੇ ਦੱਸਿਆ ਕਿ ਬੱਕਰੀਆਂ ਹੀ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਸੀ। ਉਨ੍ਹਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਕੁਦਰਤ ਦੀ ਮਾਰ ਕਰਕੇ ਉਨ੍ਹਾਂ ਦਾ ਪੰਜ ਲੱਖ ਦਾ ਨੁਕਸਾਨ ਹੋ ਗਿਆ ਅਤੇ ਬੱਕਰੀਆਂ ਦੇ ਮਰਨ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਵੀ ਖ਼ਤਮ ਹੋ ਚੁੱਕਿਆ ਹੈ।