ਪਠਾਨਕੋਟ:ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਇੱਕ ਪੁਰਾਣੇ ਸਾਥੀ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮਨਦੀਪ ਸਿੰਘ ਧਾਲੀਵਾਲ ਦੇ ਰੂਪ ਵਿੱਚ ਹੋਈ ਹੈ। ਦੱਸਿਆ ਗਿਆ ਹੈ ਕਿ ਉਹ ਪਠਾਨਕੋਟ ਦੇ ਸ਼ਿਵ ਸੈਨਾ ਸੰਗਠਨ ਨਾਲ ਜੁੜੇ ਇੱਕ ਆਗੂ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਪਠਾਨਕੋਟ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਉੱਤੇ ਯੂਏਪੀਏ ਅਤੇ ਅਸਲਾ ਐਕਟ ਤਹਿਤ ਪਹਿਲਾਂ ਵੀ ਕਈ ਕੇਸ ਦਰਜ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਕੋਲੋਂ 23 ਲੱਖ 50 ਹਜ਼ਾਰ ਰੁਪਏ, ਤਿੰਨ ਮੋਬਾਈਲ ਫੋਨ, ਇਕ ਕਾਰ ਅਤੇ ਦੋ ਪਾਸਪੋਰਟ ਬਰਾਮਦ ਕੀਤੇ ਗਏ ਹਨ।
ਕੌਣ ਹੈ ਹਰਦੀਪ ਸਿੰਘ ਨਿੱਝਰ :ਦੱਸ ਦਈਏ ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਹੈ ਅਤੇ ਕਸਬਾ ਫਿਲੌਰ ਦੇ ਨਾਲ ਲੱਗਦੇ ਪਿੰਡ ਭਾਰਸਿੰਘ ਦਾ ਜੱਦੀ ਵਸਨੀਕ ਹਰਦੀਪ ਨਿੱਝਰ ਸੀ। ਇਹ ਵੀ ਦੱਸ ਦਈਏ ਕਿ ਹਰਦੀਪ ਨਿੱਝਰ ਕੋਲੰਬੀਆ ਦੇ ਜਾਣੇ-ਪਛਾਣੇ ਸਿੱਖ ਆਗੂ ਵਿੱਚੋਂ ਇੱਕ ਸੀ ਅਤੇ ਖਾਲਿਸਤਾਨੀ ਲਹਿਰ ਦਾ ਆਗੂ ਵੀ ਸੀ। ਨਿੱਝਰ ਖਾਲਿਸਤਾਨ ਪੱਖ਼ੀ ਭਾਰਤੀ ਪੰਜਾਬ ਨੂੰ ਸਿੱਖਾਂ ਲਈ ਵੱਖਰੇ ਅਤੇ ਖੁਦਮੁਖਤਿਆਰ ਮੁਲਕ ਵਜੋਂ ਮਾਨਤਾ ਚਾਹੁੰਦਾ ਸੀ। ਉਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਨਿੱਝਰ ਦੀਆਂ ਗਤੀਵਿਧੀਆ ਕਾਰਨ ਉਸ ਦੀ ਜਾਨ ਨੂੰ ਪਹਿਲਾਂ ਹੀ ਖ਼ਤਰਾ ਸੀ।