ਪਠਾਨਕੋਟ:ਜ਼ਿਲ੍ਹੇ ’ਚ ਇੱਕ ਮਹਿਲਾ ਡਾਕਟਰ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਡਾਕਟਰ ਦੀ ਕਾਰ ਕੋਟਲੀ ਸਥਿਤ ਨਹਿਰ ਦੇ ਕਿਨਾਰਿਓਂ ਮਿਲੀ ਹੈ ਜਿਸ ਦੇ ਚਲਦੇ ਕਿਆਸ ਲਗਾਏ ਜਾ ਰਹੇ ਹਨ ਕਿ ਮਹਿਲਾ ਡਾਕਟਰ ਵੱਲੋਂ ਕਿਤੇ ਨਹਿਰ ਦੇ ਵਿੱਚ ਕਿਸੇ ਕਾਰਨ ਤੋਂ ਛਲਾਂਗ ਨਾ ਮਾਰ ਦਿੱਤੀ ਹੋਵੇ। ਜਿਸ ਦੀ ਤਲਾਸ਼ ਦੇ ਵਿੱਚ ਪੁਲਿਸ ਜੁਟੀ ਹੋਈ ਹੈ।
ਲਾਪਤਾ ਮਹਿਲਾ ਡਾਕਟਰ ਦੀ ਨਹਿਰ ਕੋਲੋਂ ਮਿਲੀ ਕਾਰ - ਪਠਾਨਕੋਟ
ਪਠਾਨਕੋਟ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਮਹਿਲਾ ਡਾਕਟਰ ਦੀ ਕਾਰ ਕੋਟਲੀ ਸਥਿਤ ਨਹਿਰ ਦੇ ਕਿਨਾਰਿਓਂ ਮਿਲੀ ਹੈ।
ਪੁਲਿਸ ਵੱਲੋਂ ਗੋਤਾਖੋਰਾਂ ਨੂੰ ਵੀ ਮਹਿਲਾ ਡਾਕਟਰ ਨੂੰ ਲੱਭਣ ਦੇ ਲਈ ਬੁਲਾਇਆ ਗਿਆ ਹੈ। ਪੁਲਿਸ ਵੱਲੋਂ ਮਹਿਲਾ ਡਾਕਟਰ ਦੀ ਕਾਰ ਦੀ ਤਲਾਸ਼ੀ ਵੀ ਲਈ ਗਈ ਡਾਕਟਰ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਡਾਕਟਰ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਮਹਿਲਾ ਡਾਕਟਰ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਕੋਟਲੀ ਨਹਿਰ ਦੇ ਕਿਨਾਰੇ ਖੜ੍ਹੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਕੀਤੀ ਅਤੇ ਪਤਾ ਚੱਲਿਆ ਕਿ ਇਹ ਉਸ ਮਹਿਲਾ ਡਾਕਟਰ ਦੀ ਕਾਰ ਹੈ। ਜੋ ਕਿ ਘਰ ਤੋਂ ਲਾਪਤਾ ਹੈ ਪੁਲੀਸ ਵੱਲੋਂ ਗੋਤਾਖੋਰ ਮੰਗਵਾ ਕੇ ਨਹਿਰ ਨੂੰ ਵੀ ਖੰਘਾਲਿਆ ਜਾ ਰਿਹਾ ਹੈ। ਅਸ਼ੰਕਾ ਜਤਾਈ ਜਾ ਰਹੀ ਹੈ ਕਿ ਮਹਿਲਾ ਡਾਕਟਰ ਨੇ ਕਿਸੇ ਕਾਰਨ ਕਿਤੇ ਨਹਿਰ ਚ ਛਲਾਂਗ ਨਾ ਮਾਰ ਦਿੱਤੀ ਹੋਵੇ।