ਪਠਾਨਕੋਟ: ਸਰਕਾਰਾਂ ਕਈ ਵਾਰ ਆਪਣੇ ਛੋਟੇ ਜਿਹੇ ਫਾਇਦੇ ਲਈ ਕੁੱਝ ਅਜਿਹੇ ਕੰਮ ਕਰ ਦਿੰਦੀਆਂ ਹਨ, ਜਿਸ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਦੇ ਆਨੰਦਪੁਰ ਇਲਾਕੇ 'ਚ ਵੇਖਣ ਨੂੰ ਮਿਲਿਆ। ਇਥੇ ਇੱਕ ਖੂਹ ਉੱਤੇ ਬਣੀ ਸਰਕਾਰੀ ਡਿਸਪੈਂਸਰੀ ਹਾਦਸਿਆਂ ਨੂੰ ਸੱਦਾ ਦਿੰਦੀ ਨਜ਼ਰ ਆ ਰਹੀ ਹੈ।
ਪਠਾਨਕੋਟ 'ਚ ਖੂਹ 'ਤੇ ਬਣੀ ਖਸਤਾ ਹਾਲ ਡਿਸਪੈਂਸਰੀ ਦੇ ਰਹੀ ਹਾਦਸਿਆਂ ਨੂੰ ਸੱਦਾ - ਆਨੰਦਪੁਰ ਮੁਹੱਲਾ ਪਠਾਨਕੋਟ
ਪਠਾਨਕੋਟ ਦੇ ਆਨੰਦਪੁਰ ਮੁਹੱਲੇ 'ਚ ਇੱਕ ਖੂਹ ਉੱਤੇ ਬਣੀ ਸਰਕਾਰੀ ਡਿਸਪੈਂਸਰੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਇਸ ਡਿਸਪੈਂਸਰੀ ਦੀ ਹਾਲਤ ਇੰਨੀ ਕੁ ਖ਼ਸਤਾ ਹੋ ਚੁੱਕੀ ਹੈ ਕਿ ਇਥੇ ਹਮੇਸ਼ਾ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ, ਪਰ ਪ੍ਰਸ਼ਾਸਨ ਇਸ ਤੋਂ ਪੂਰੀ ਤਰ੍ਹਾਂ ਬੇਖ਼ਬਰ ਹੈ।
ਆਨੰਦਪੁਰ ਮੁਹੱਲੇ 'ਚ ਪਿਛਲੇ ਕਈ ਸਾਲਾਂ ਤੋਂ ਇੱਕ ਸਰਕਾਰੀ ਡਿਸਪੈਂਸਰੀ ਚਲਾਈ ਜਾ ਰਹੀ ਸੀ। ਇਹ ਡਿਸਪੈਂਸਰੀ ਇੱਕ ਪੁਰਾਣੇ ਖੂਹ 'ਤੇ ਬਣਾਈ ਗਈ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਡਿਸਪੈਂਸਰੀ ਬਣਾਉਣ ਲਈ ਖੂਹ 'ਤੇ ਪਾਈ ਸਲੈਬ ਜ਼ਮੀਨ ਨਾਲੋਂ ਵੱਖ ਹੋ ਗਈ। ਹੁਣ ਇਸ ਡਿਸਪੈਂਸਰੀ ਦੀ ਹਾਲਤ ਇੰਨੀ ਕੁ ਖਸਤਾ ਹਾਲ ਹੋ ਚੁੱਕੀ ਹੈ ਕਿ ਇਥੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਸਥਾਨਕ ਨੇ ਦੱਸਿਆ ਕਿ ਇਹ ਡਿਸਪੈਂਸਰੀ ਪਿਛਲੇ 40 ਸਾਲਾਂ ਤੋਂ ਇਥੇ ਚਲਾਈ ਜਾ ਰਹੀ ਹੈ। ਇਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਡਿਸਪੈਂਸਰੀ ਖੂਹ ਦੇ ਉੱਤੇ ਬਣਾਈ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਸ ਡਿਸਪੈਂਸਰੀ ਨੂੰ ਇਥੋਂ ਸ਼ਿਫਟ ਕਰਕੇ ਨਵੀਂ ਥਾਂ ਡਿਸਪੈਂਸਰੀ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਸਰਕਾਰ ਨੂੰ ਜਲਦ ਤੋਂ ਜਲਦ ਇਸ ਸਮੱਸਿਆ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਸਿਹਤ ਸਹੂਲਤਾਂ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ।