ਪਠਾਨਕੋਟ: ਬੀਤੀ ਰਾਤ ਫ਼ਤਿਹਪੁਰ ਖਰਕਾਂ ਕੋਠਵਾਲ ਰੋਡ ਉਪਰ ਪਿੰਡ ਸੁੰਦਰ ਚੱਕ ਮਹੰਤਾਂ ਦੇ ਲਾਗੇ ਇੱਕ ਵਰਨਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਸਵਾਰ ਪੰਜਾਬ ਪੁਲਿਸ ਦਾ ਏਐਸਆਈ ਆਪਣੇ ਪਰਿਵਾਰ ਨੂੰ ਸਹੁਰੇ ਘਰ ਛੱਡ ਕੇ ਵਾਪਸ ਆਪਣੀ ਡਿਊਟੀ ਥਾਣਾ ਨਰੋਟ ਜੈਮਲ ਸਿੰਘ ਜਾ ਰਿਹਾ ਸੀ ਕਿ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਵਿੱਚ ਉਹ ਵਾਲ-ਵਾਲ ਬਚ ਗਿਆ। ਜਦਕਿ ਕਾਰ ਮਿੰਟਾਂ ਦੇ ਵਿੱਚ ਹੀ ਪੂਰੀ ਜਲ ਕੇ ਰਾਖ ਹੋ ਗਈ।
ਪਠਾਨਕੋਟ 'ਚ ਚਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਏਐਸਆਈ - punjab police
ਦੇਰ ਰਾਤ ਪਠਾਨਕੋਟ ਦੇ ਪਿੰਡ ਸੁੰਦਰ ਚੱਕ ਮਹੰਤਾਂ ਨਜ਼ਦੀਕ ਇੱਕ ਵਰਨਾ ਕਾਰਨ ਨੂੰ ਅੱਗ ਲੱਗਣ ਦੀ ਸੂਚਨਾ ਹੈ। ਅੱਗ ਕਾਰਨ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਹਾਲਾਂਕਿ ਕਾਰ ਸਵਾਰ ਪੰਜਾਬ ਪੁਲਿਸ ਦਾ ਏਐਸਆਈ ਸੁਰੱਖਿਅਤ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਪੁਲਿਸ ਥਾਣਾ ਨਰੋਟ ਜੈਮਲ ਸਿੰਘ ਦੇ ਵਿੱਚ ਤੈਨਾਤ ਏਐਸਆਈ ਸਵਰਨ ਸਿੰਘ ਨੇ ਇਸ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਵਰਨ ਸਿੰਘ ਏਐਸਆਈ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨੂੰ ਸਹੁਰੇ ਘਰ ਛੱਡ ਕੇ ਵਾਪਸ ਆ ਰਿਹਾ ਸੀ ਅਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੀ ਉਸ ਨੇ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਉਸ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਕੁੱਝ ਹੀ ਮਿੰਟਾਂ ਵਿੱਚ ਕਾਰ ਸੜ ਕੇ ਸੁਆਹ ਹੋ ਗਈ। ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।