ਪਠਾਨਕੋਟ :ਪਠਾਨਕੋਟ ਦੇ ਪਿੰਡ ਅਖਵਾਣਾ ਨੇੜੇ ਪੈਂਦੇ ਪਿੰਡ ਘੋਹ ਮੋੜ ਵਿਖੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ 6 ਦੇ ਕਰੀਬ ਸ਼ਰਾਬੀ ਨੌਜਵਾਨਾਂ ਨੇ ਦੁਕਾਨਦਾਰ ਨਾਲ ਮਾਮੂਲੀ ਤਕਰਾਰ ਨੂੰ ਲੈ ਕੇ ਆਪਸੀ ਲੜਾਈ ਸ਼ੁਰੂ ਕਰ ਦਿੱਤੀ ਅਤੇ ਦੁਕਾਨਦਾਰ ਦੀ ਡੰਡਿਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਨਸ਼ੇ 'ਚ ਧੁੱਤ ਨੌਜਵਾਨਾਂ ਵਲੋਂ ਦੁਕਾਨਦਾਰ ਦੀ ਇੰਨੀ ਕੁੱਟਮਾਰ ਕੀਤੀ ਗਈ ਕਿ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 3 ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਤਿੰਨ ਫਰਾਰ ਦੱਸੇ ਜਾ ਰਹੇ ਹਨ।
Pathankot Crime News: 6 ਨੌਜਵਾਨਾਂ ਨੇ ਨਸ਼ੇ ਦੀ ਹਾਲਤ ਵਿੱਚ ਦੁਕਾਨਦਾਰ ਦਾ ਕੀਤਾ ਕਤਲ, ਘਟਨਾ ਸੀਸੀਟੀਵੀ ਵਿੱਚ ਕੈਦ - ਮਾਮੂਲੀ ਤਕਰਾਰ
ਪਠਾਨਕੋਟ ਵਿਖੇ ਨਸ਼ੇ ਦੀ ਹਾਲਤ ਵਿੱਚ 6 ਨੌਜਵਾਨਾਂ ਨੇ ਮਾਮੂਲੀ ਤਕਰਾਰ ਕਾਰਨ ਇਕ ਦੁਕਾਨਦਾਰ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਹਸਪਤਾਲ ਵਿਖੇ ਜ਼ੇਰੇ ਇਲਾਜ ਮੌਤ ਹੋ ਗਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਪੁਲਿਸ ਨੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
7 ਤੋਂ 8 ਲੜਕਿਆਂ ਨੇ ਕੀਤੀ ਮੇਰੇ ਪਿਤਾ ਉਤੇ ਜਾਨਲੇਵਾ ਹਮਲਾ :ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਘੋਹ ਮੋੜ ਉਤੇ ਸਥਿਤ ਹੈ ਤੇ ਉਸ ਦੇ ਪਿਤਾ ਦੀ ਰਾਤ ਕਾਨਪੁਰ ਪਿੰਡ ਦੇ ਕੁਝ ਲੜਕਿਆਂ ਨੇ ਸ਼ਰਾਬੀ ਹਾਲਤ ਵਿੱਚ ਉਸ ਦੇ ਪਿਤਾ ਨਾਲ ਬਹਿਸਬਾਜ਼ੀ ਕੀਤੀ ਤੇ ਬਾਅਦ ਵਿੱਚ 7 ਤੋਂ 8 ਲੜਕਿਆਂ ਨੇ ਆ ਕੇ ਉਸ ਦੇ ਪਿਤਾ ਉਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਿਤਾ ਦੇ ਸਿਰ ਵਿੱਚ ਬੀਅਰ ਦੀ ਬੋਤਲ, ਡੰਡਿਆਂ ਨਾਲ ਜਾਨਲੇਵਾ ਹਮਲਾ ਕੀਤਾ ਹੈ। ਉਕਤ ਨੌਜਵਾਨ ਨੇ ਕਿਹਾ ਕਿ ਪਹਿਲਾਂ ਵੀ ਇਹ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਕਈਆਂ ਨਾਲ ਲੜਾਈ ਝਗੜੇ ਕਰ ਚੁੱਕੇ ਹਨ ਤੇ ਅਕਸਰ ਹੀ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਹਨ।
- ਸਾਬਕਾ ਕੌਂਸਲਰ ਕਿਉਂ ਖੜਕਾ ਰਹੇ ਆਮ ਆਦਮੀ ਪਾਰਟੀ ਦੇ ਟੈਲੀਫੋਨ, ਜਿਮਨੀ ਚੋਣਾਂ ਤੋਂ ਬਾਅਦ ਪਾਰਟੀ ਦੇ ਦਾਅਵੇ ਸੱਤਵੇਂ ਅਸਮਾਨ 'ਤੇ, ਪੜ੍ਹੋ ਕੀ ਹੈ ਮਸਲਾ...
- CM ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਠੇਕਾ ਮੁਲਾਜ਼ਮਾਂ ਵੱਲੋਂ ਵਿਰੋਧ ਪ੍ਰਦਰਸ਼ਨ, ਪੁਲਿਸ ਨੇ ਹਿਰਾਸਤ 'ਚ ਲਏ ਪ੍ਰਦਸ਼ਨਕਾਰੀ
- ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮਾਨ ਦਾ ਵੱਡਾ ਟਵੀਟ, ਕਿਹਾ-ਸਾਰੇ ਚੈਨਲਾਂ ਨੂੰ ਮਿਲੇ ਮੁਫਤ ਪ੍ਰਸਾਰਣ ਦਾ ਹੱਕ
3 ਮੁਲਜ਼ਮ ਪੁਲਿਸ ਨੇ ਕੀਤੇ ਕਾਬੂ :ਇਸ ਮਾਮਲੇ ਸਬੰਦੀ ਜਾਣਕਾਰੀ ਦਿੰਦਿਆਂ ਐਸਪੀ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਬੀਤੀ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦਵਿੰਦਰ ਸਿੰਘ ਸੋਨੂੰ ਨਾਮ ਦੇ ਵਿਅਕਤੀ ਉਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਕਰ ਕੇ ਮਾਮਲਾ ਦਰਜ ਕੀਤਾ। ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਪੁਲਿਸ ਨੇ ਹਮਲਾ ਕਰਨ ਵਾਲੇ 6 ਨੌਜਵਾਨਾਂ ਵਿਚੋਂ ਤਿੰਨ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਡਿੰਪਲ, ਕੁਲਵਿੰਦਰ ਤੇ ਪ੍ਰਿੰਸ ਵਜੋਂ ਹੋਈ ਹੈ। ਹਾਲਾਂਕਿ ਬਾਕੀ ਦੇ ਤਿੰਨ ਹਾਲੇ ਫਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਰਾਰ ਚੱਲ ਰਹੇ ਮੁਲਜ਼ਮਾਂ ਦੀ ਪਛਾਣ ਵਿਸ਼ਾਲ, ਕੌਸ਼ਲ ਤੇ ਰਿੰਕੂ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ 3 ਲੋਕਾਂ ਨੂੰ ਕਾਬੂ ਕਰ ਕੇ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।