ਪਠਾਨਕੋਟ: ਹਲਕਾ ਸੁਜਾਨਪੁਰ 'ਚ ਪੈਂਦੇ ਪਿੰਡ ਕਲਿਹਾਰੀ 'ਚ ਇੱਕ ਪਰਿਵਾਰ 'ਤੇ ਉਸ ਵੇਲੇ ਪਹਾੜ ਟੁੱਟ ਪਿਆ ਜਦ ਬੀਤੀ ਰਾਤ ਘਰ ਦੀ ਕੱਚੀ ਛੱਤ ਡਿੱਗ ਗਈ ਅਤੇ ਘਰ ਅੰਦਰ ਸੁੱਤੋ 7 ਲੋਕਾਂ ਵਿੱਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ 'ਚ ਇੱਕ ਔਰਤ ਅਤੇ 2 ਬੱਚੇ ਹਨ ਸ਼ਾਮਲ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਘਟਨਾ ਦਾ ਪਤਾ ਲੱਗਣ 'ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪੁੱਜੇ।
ਘਰ ਦੀ ਛੱਤ ਡਿੱਗਣ ਨਾਲ 3 ਜੀਆਂ ਦੀ ਮੌਤ - ਪਠਾਨਕੋਟ 'ਚ ਘਰ ਦੀ ਛੱਤ ਡਿੱਗੀ
ਪਠਾਨਕੋਟ 'ਚ ਪੈਂਦੇ ਪਿੰਡ ਕਲਿਹਾਰੀ 'ਚ ਬੀਤੀ ਰਾਤ ਘਰ ਦੀ ਕੱਚੀ ਛੱਤ ਡਿੱਗਣ ਕਾਰਨ 7 ਲੋਕਾਂ ਵਿੱਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੀਂਹ ਅਤੇ ਤੇਜ਼ ਤੂਫਾਨ ਦੇ ਨਾਲ ਘਰ ਦੀ ਛੱਤ ਡਿੱਗ ਗਈ ਸੀ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਘਟਨਾ ਦਾ ਪਤਾ ਲੱਗਣ 'ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪੁੱਜੇ।
ਫ਼ੋਟੋ
ਮ੍ਰਿਤਕ ਦੇ ਬੇਟੇ ਸਾਹਿਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਰਾਤ ਨੂੰ ਮੀਂਹ ਅਤੇ ਤੇਜ਼ ਤੂਫਾਨ ਦੇ ਨਾਲ ਘਰ ਦੀ ਛੱਤ ਡਿੱਗ ਗਈ, ਜਿਸ ਦੇ ਹੇਠਾਂ ਦੱਬਣ ਨਾਲ ਉਸ ਦੀ ਮਾਂ ਅਤੇ ਭੈਣ-ਭਰਾ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੇ ਐਸ.ਐਚ.ਓ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਰਾਤ ਨੂੰ ਸੁਜਾਨਪੁਰ ਦੇ ਪਿੰਡ ਕਲਿਹਾਰੀ 'ਚ ਇੱਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਘਟਨਾ ਕਾਰਨ ਘਰ ਦੇ 3 ਜੀਆਂ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹਨ ਜਿਨ੍ਹਾਂ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।