ਪਠਾਨਕੋਟ:ਯੂਕਰੇਨ 'ਚ ਫਸੇ ਪੰਜਾਬ ਦੇ ਬੱਚਿਆਂ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰਾਂ 'ਚ ਦੀ ਚਿੰਤਾ ਵਧ ਗਈ ਹੈ, ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਫੋਨ ਤੇ ਵੀਡੀਓ ਕਾਲ ਰਾਹੀਂ ਯੂਕਰੇਨ ਦੇ ਹਾਲਾਤਾਂ ਬਾਰੇ ਜਾਣੂ ਹੋ ਰਹੇ ਹਨ। ਅਜਿਹੇ ਵਿੱਚ ਪਠਾਨਕੋਟ ਦੇ ਕੁਝ ਬੱਚੇ ਵੀ ਯੂਕਰੇਨ 'ਚ ਫਸੇ ਹੋਏ ਹਨ। ਪਠਾਨਕੋਟ ਦੇ ਕਰੀਬ 3 ਪਰਿਵਾਰ ਸਾਹਮਣੇ ਆਏ ਹਨ ਜਿਹਨਾਂ ਦੇ ਬੱਚੇ ਯੂਕਰੇਨ 'ਚ ਫਸੇ ਹੋਏ ਹਨ।
ਇਹ ਵੀ ਪੜੋ:ਯੂਕਰੇਨ ’ਚ ਫਸੀ ਫਰੀਦਕੋਟ ਦੀ ਵਿਦਿਆਰਥਣ, ਪਰਿਵਾਰ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ
ਯੂਕਰੇਨ 'ਚ ਲਗਾਤਾਰ ਵਧ ਰਹੇ ਤਣਾਅ ਕਾਰਨ ਜਿੱਥੇ ਦੁਨੀਆਂ ਦਾ ਹਰ ਦੇਸ਼ ਯੂਕਰੇਨ 'ਚ ਆਪਣੇ ਨਾਗਰਿਕਾਂ ਨੂੰ ਲੈ ਕੇ ਚਿੰਤਤ ਹੈ, ਉੱਥੇ ਹੀ ਭਾਰਤ ਦੇ ਕਈ ਲੋਕ ਵੀ ਯੂਕਰੇਨ 'ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਨੂੰ ਭਾਰਤ ਲਿਆਂਦਾ ਜਾਣਾ ਚਾਹੀਦਾ ਹੈ। ਇਸੇ ਪਠਾਨਕੋਟ 'ਚ ਵੀ ਕੁਝ ਅਜਿਹੇ ਪਰਿਵਾਰ ਸਾਹਮਣੇ ਆਏ ਹਨ, ਜਿਨ੍ਹਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰਨ ਲਈ ਯੂਕਰੇਨ ਗਏ ਸਨ, ਪਰ ਹੁਣ ਉੱਥੇ ਤਣਾਅਪੂਰਨ ਸਥਿਤੀ ਕਾਰਨ ਬੱਚੇ ਉੱਥੇ ਹੀ ਫਸੇ ਹੋਏ ਹਨ, ਜਿਸ ਕਾਰਨ ਬੱਚਿਆਂ ਦੇ ਪਰਿਵਾਰਾਂ 'ਚ ਚਿੰਤਾ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਵਾਪਸ ਦੇਸ਼ ਲਿਆਵੇ।