ਪੰਜਾਬ

punjab

ETV Bharat / state

ਪੰਜਾਬ ਚੋਣਾਂ: ਪਠਾਨਕੋਟ ਪੁਲਿਸ ਛਾਉਣੀ ਚ ਤਬਦੀਲ - voting in Pathankot

ਵੋਟਾਂ ਨੂੰ ਲੈਕੇ ਪਠਾਨਕੋਟ ਵਿੱਚ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਚੋਣ ਪ੍ਰਚਾਰ ਬੰਦ ਹੋਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੀਏਪੀਐਫ ਦੀਆਂ ਟੀਮਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਘਟਨਾ ਤੋਂ ਬਚਿਆ ਜਾ ਸਕੇ।

ਪਠਾਨਕੋਟ ਪੁਲਿਸ ਛਾਉਣੀ ਚ ਤਬਦੀਲ
ਪਠਾਨਕੋਟ ਪੁਲਿਸ ਛਾਉਣੀ ਚ ਤਬਦੀਲ

By

Published : Feb 18, 2022, 8:33 PM IST

ਪਠਾਨਕੋਟ: ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਵੋਟਾਂ ਤੋਂ ਪਹਿਲਾਂ ਸੂਬੇ ਵਿੱਚ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਚੋੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣ ਪ੍ਰਚਾਰ ਨੂੰ ਬੰਦ ਕੀਤਾ ਗਿਆ ਹੈ। ਇਸਦੇ ਚੱਲਦੇ ਹੀ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਚੋਣ ਅਮਨ ਅਮਾਨ ਨਾਲ ਕਰਵਾਉਣ ਨੂੰ ਲੈਕੇ ਭਾਰੀ ਪੁਲਿਸ ਅਤੇ ਸੀਏਪੀਐਫ ਦੀਆਂ ਟੀਮਾਂ ਨੁੂੰ ਤਾਇਨਾਤ ਕੀਤਾ ਗਿਆ ਹੈ।

ਪਠਾਨਕੋਟ ਪੁਲਿਸ ਛਾਉਣੀ ਚ ਤਬਦੀਲ

ਵੋਟਾਂ ਨੂੰ ਲੈਕੇ ਪਠਾਨਕੋਟ ਵਿੱਚ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ। ਚੋਣ ਪ੍ਰਚਾਰ ਬੰਦ ਹੋਣ ਤੋਂ ਤੁਰੰਤ ਬਾਅਦ ਪੁਲਿਸ ਅਤੇ ਸੀਏਪੀਐਫ ਦੀਆਂ ਟੀਮਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਘਟਨਾ ਤੋਂ ਬਚਿਆ ਜਾ ਸਕੇ। ਇਸਦੇ ਨਾਲ ਹੀ ਪੁਲਿਸ ਵੱਲੋਂ ਵੋਟਰਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਪੁਲਿਸ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਕਿਸੇ ਵੀ ਡਰ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ।

ਪਠਾਨਕੋਟ ਪੁਲਿਸ ਛਾਉਣੀ ਚ ਤਬਦੀਲ

ਫਲੈਗ ਮਾਰਚ ਦੌਰਾਨ ਉੱਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਠਾਨਕੋਟ ਵਿੱਚ ਸੁਰੱਖਿਆ ਦੇ ਚੱਲਦੇ ਸੀਏਪੀਐਫ ਦੀਆਂ 19 ਟੀਮਾਂ ਤਾਇਨਾਤ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ 2500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਪਠਾਨਕੋਟ ਪੁਲਿਸ ਛਾਉਣੀ ਚ ਤਬਦੀਲ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਵੇਦਨਸ਼ੀਲ ਸਥਾਨਾਂ ਤੇ ਸੀਏਪੀਐਫ ਦੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਚੋਣਾਂ ਤੋਂ ਪਹਿਲਾਂ ਸਮਾਣਾ ’ਚ ਮਿਲਿਆ ਬੰਬ !

ABOUT THE AUTHOR

...view details