Top Lady Navy Agniveer : 19 ਸਾਲਾ ਖੁਸ਼ੀ ਪਠਾਨੀਆ ਨੇ ਵਧਾਇਆ ਮਾਣ, ਭਾਰਤੀ ਜਲ ਸੈਨਾ 'ਚ ਹਾਸਿਲ ਕੀਤਾ ਇਹ ਐਵਾਰਡ ਪਠਾਨਕੋਟ: ਜੇਕਰ ਦਿਲ 'ਚ ਕੁਝ ਕਰਨ ਦੀ ਇੱਛਾ ਹੋਵੇ, ਤਾਂ ਇਨਸਾਨ ਹਰ ਮੀਲ ਪੱਥਰ ਨੂੰ ਪੂਰਾ ਕਰ ਸਕਦਾ ਹੈ। ਅਜਿਹਾ ਹੀ ਕੁਝ ਜ਼ਿਲ੍ਹਾ ਪਠਾਨਕੋਟ 'ਚ ਦੇਖਣ ਨੂੰ ਮਿਲਿਆ, ਜਿੱਥੇ ਪਿੰਡ ਤ੍ਰੇਹਟੀ ਦੀ 19 ਸਾਲਾ ਖੁਸ਼ੀ ਪਠਾਨੀਆ ਨੂੰ ਸਰਵੋਤਮ ਮਹਿਲਾ ਅਗਨੀਵੀਰ ਐਲਾਨਿਆ ਗਿਆ। ਪਹਿਲੀ ਪਾਸਿੰਗ ਆਊਟ ਪਰੇਡ ਵਿੱਚ ਜਨਰਲ ਬਿਪਿਨ ਰਾਵਤ ਟਰਾਫੀ ਦਾ ਖਿਤਾਬ ਹਾਸਿਲ ਕੀਤਾ ਹੈ। ਖੁਸ਼ੀ ਪਠਾਨੀਆ ਨੂੰ ਲਗਭਗ 4 ਮਹੀਨੇ ਪਹਿਲਾਂ ਭਾਰਤੀ ਜਲ ਸੈਨਾ ਵਿੱਚ ਐਸਐਸਆਰ ਵਜੋਂ ਚੁਣਿਆ ਗਿਆ ਸੀ।
ਪਰਿਵਾਰ ਅਤੇ ਇਲਾਕੇ ਵਿੱਚ ਜਸ਼ਨ ਦਾ ਮਾਹੌਲ:ਇਸ ਤੋਂ ਬਾਅਦ ਖੁਸ਼ੀ ਪਠਾਨੀਆ ਨੇ ਆਪਣੀ ਮਿਹਨਤ ਤੋਂ ਬਾਅਦ ਫਸਟ ਪਾਸਿੰਗ ਆਊਟ ਪਰੇਡ ਵਿੱਚ ਜਨਰਲ ਬਿਪਿਨ ਰਾਵਤ ਟਰਾਫੀ ਐਵਾਰਡ ਜਿੱਤ ਕੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
ਇਹ ਵੀ ਪੜ੍ਹੋ:Coronavirus Update : ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ 21 ਹਜ਼ਾਰ ਤੋਂ ਪਾਰ, ਪੰਜਾਬ 'ਚ 11 ਕੋਰੋਨਾ ਮਰੀਜ ਵੈਂਟੀਲੇਟਰ 'ਤੇ, 70 ਤੋਂ ਵੱਧ ਮਾਮਲੇ ਦਰਜ
ਖੁਸ਼ੀ ਦੇ ਦਾਦਾ ਨੇ ਜਤਾਈ ਖੁਸ਼ੀ: ਇੱਕ ਸਾਧਾਰਨ ਪਰਿਵਾਰ ਵਿੱਚ ਜਨਮੀ ਖੁਸ਼ੀ ਪਠਾਨੀਆ ਬਚਪਨ ਤੋਂ ਹੀ ਬਹੁਤ ਹੋਣਹਾਰ ਵਿਦਿਆਰਥਣ ਰਹੀ ਹੈ। ਖੁਸ਼ੀ ਦੇ ਦਾਦਾ ਸੁਭਾਸ਼ ਪਠਾਨੀਆ ਨੇ ਇਸ ਦਾ ਸਾਰਾ ਸਿਹਰਾ ਪਿਤਾ ਸੰਤੋਖ ਸਿੰਘ ਪਠਾਨੀਆ ਅਤੇ ਮਾਂ ਸ਼ਾਰਦਾ ਦੇਵੀ ਨੂੰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੁਸ਼ੀ ਪਠਾਨੀਆ ਨੇ ਆਪਣੇ ਪਰਿਵਾਰ ਸਮੇਤ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਖੁਸ਼ੀ ਪਠਾਨੀਆ ਦੀ ਜਲ ਸੈਨਾ ਵਿੱਚ ਚੋਣ ਤੋਂ ਬਾਅਦ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਹੈ। ਖੁਸ਼ੀ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਲਈ ਦੂਰੋਂ-ਦੂਰੋਂ ਲੋਕ ਪਹੁੰਚ ਰਹੇ ਹਨ।
ਪੂਰੇ ਪੰਜਾਬ ਲਈ ਮਾਣ ਵਾਲੀ ਗੱਲ:ਸਾਬਕਾ ਡਿਪਟੀ ਸਪੀਕਰ ਠਾਕੁਰ ਦਿਨੇਸ਼ ਸਿੰਘ ਬੱਬੂ ਵੀ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਸਾਡੇ ਛੋਟੇ ਜਿਹੇ ਪਿੰਡ ਤ੍ਰੇਹਟੀ ਦੇ ਕਿਸਾਨ ਪਰਿਵਾਰ ਦੀ ਇਸ ਧੀ ਦੀ ਨੇਵੀ ਵਿੱਚ ਚੋਣ ਹੋਈ ਹੈ। ਇੰਨਾ ਹੀ ਨਹੀਂ, ਇਹ ਧੀ 3 ਹਜ਼ਾਰ ਤੋਂ ਵੱਧ ਕੈਡਰਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ 'ਤੇ ਆਈ ਹੈ। ਉਸ ਨੂੰ ਜਨਰਲ ਬਿਪਿਨ ਰਾਵਤ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਡੀਆਂ ਸ਼ੁਭਕਾਮਨਾਵਾਂ ਖੁਸ਼ੀ ਅਤੇ ਉਸ ਦੇ ਪਰਿਵਾਰ ਨਾਲ ਹਨ।
ਇਹ ਵੀ ਪੜ੍ਹੋ:Stormy Daniels To Pay Trump: ਅਦਾਲਤ ਦਾ ਆਦੇਸ਼ - ਮਾਣਹਾਨੀ ਕੇਸ ਦੀ ਫੀਸ ਦੇ ਲਈ ਸਟੌਰਮੀ ਡੈਨੀਅਲਜ਼ ਟਰੰਪ ਨੂੰ ਦੇਵੇਗੀ 1.21 ਲੱਖ ਡਾਲਰ ਦਾ ਜ਼ੁਰਮਾਨਾ