ਪੰਜਾਬ

punjab

ETV Bharat / state

ਪੱਬਜੀ ਗੇਮ ਦਾ ਸ਼ਿਕਾਰ ਹੋਇਆ 12ਵੀਂ ਦਾ ਵਿਦਿਆਰਥੀ, ਪਹੁੰਚਿਆ ਹਸਪਤਾਲ - ਪੱਬਜੀ ਗੇਮ ਦਾ ਸ਼ਿਕਾਰ ਹੋਇਆ 12 ਜਮਾਤ ਦਾ ਵਿਦਿਆਰਥੀ,

ਮੋਬਾਈਲ 'ਤੇ ਗੇਮਜ਼ ਖੇਡਣਾ ਨੌਜਵਾਨਾਂ ਤੇ ਬੱਚਿਆਂ ਨੂੰ ਬੇਹਦ ਪਸੰਦ ਹੈ। ਜਿਥੇ ਇੱਕ ਪਾਸੇ ਨੌਜਵਾਨ ਇਨ੍ਹਾਂ ਗੇਮਜ਼ ਰਾਹੀਂ ਕੁੱਝ ਸਿੱਖਦੇ ਹਨ, ਉਥੇ ਹੀ ਦੂਜੇ ਪਾਸੇ ਗੇਮ ਖੇਡਣ ਦੀ ਲੱਤ ਉਨ੍ਹਾਂ 'ਚ ਡਿਪ੍ਰੈਸ਼ਨ ਤੇ ਹੋਰਨਾਂ ਕਈ ਬਿਮਾਰੀਆਂ ਵੀ ਪੈਦਾ ਕਰ ਰਹੀ ਹੈ। ਅਜਿਹਾ ਇੱਕ ਮਾਮਲਾ ਪਠਾਨਕੋਟ ਵਿਖੇ ਸਾਹਮਣੇ ਆਇਆ ਹੈ।

ਪੱਬਜੀ ਗੇਮ ਦਾ ਸ਼ਿਕਾਰ ਹੋਇਆ ਵਿਦਿਆਰਥੀ
ਪੱਬਜੀ ਗੇਮ ਦਾ ਸ਼ਿਕਾਰ ਹੋਇਆ ਵਿਦਿਆਰਥੀ

By

Published : Jan 20, 2020, 6:46 PM IST

Updated : Jan 20, 2020, 6:53 PM IST

ਪਠਾਨਕੋਟ: ਸ਼ਹਿਰ 'ਚ ਇੱਕ ਵਿਦਿਆਰਥੀ ਨੂੰ ਪੱਬਜੀ ਗੇਮ ਖੇਡਣਾ ਬੇਹਦ ਮਹਿੰਗਾ ਪੈ ਗਿਆ। ਕਈ ਘੰਟਿਆਂ ਤੱਕ ਮੋਬਾਈਲ 'ਤੇ ਪੱਬਜੀ ਗੇਮ ਖੇਡਣ ਕਾਰਨ ਉਸ ਦੇ ਦਿਲ ਦੀ ਧੜਕਨ ਵੱਧ ਗਈ ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਪੱਬਜੀ ਗੇਮ ਦਾ ਸ਼ਿਕਾਰ ਹੋਇਆ ਵਿਦਿਆਰਥੀ

ਸ਼ਹਿਰ ਦੇ ਮੁਹੱਲਾ ਅੰਗੂਰਾਂ ਵਾਲਾ ਬਾਗ਼ ਦਾ ਵਸਨੀਕ ਸਾਹਿਲ 12 ਵੀਂ ਜਮਾਤ 'ਚ ਪੜ੍ਹਦਾ ਹੈ। ਸਾਹਿਲ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਦੇ ਕਹਿਣ 'ਤੇ ਪੱਬਜੀ ਗੇਮ ਖੇਡਣੀ ਸ਼ੁਰੂ ਕੀਤੀ। ਹੌਲੀ-ਹੌਲੀ ਉਸ ਨੂੰ ਇਸ ਦੀ ਲੱਤ ਲੱਗ ਗਈ ਤੇ ਉਹ ਆਪਣਾ ਜ਼ਿਆਦਾ ਸਮਾਂ ਪੱਬਜੀ ਖੇਡਣ 'ਚ ਬਤੀਤ ਕਰਦਾ ਸੀ। ਰੋਜ਼ ਵਾਂਗ ਹੀ ਉਹ ਰਾਤ ਨੂੰ ਪੱਬਜੀ ਗੇਮ ਖੇਡ ਰਿਹਾ ਸੀ ਕਿ ਅਚਾਨਕ ਉਸ ਦੇ ਦਿਲ ਦੀ ਧੜਕਨ ਵੱਧ ਗਈ ਤੇ ਉਹ ਬੇਚੈਨੀ ਮਹਿਸੂਸ ਕਰਨ ਲੱਗਾ।

ਉਸ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਲਾਜ ਕਰਵਾ ਰਹੇ ਸਾਹਿਲ ਨੇ ਕਿਹਾ ਕਿ ਉਹ ਮੁੜ ਮੋਬਾਈਲ ਗੇਮਜ਼ ਨਹੀਂ ਖੇਡੇਗਾ। ਸਾਹਿਲ ਦੇ ਪਰਿਵਾਰਕ ਮੈਂਬਰਾਂ ਨੇ ਅਜਿਹੀਆਂ ਮੋਬਾਈਲ ਗੇਮਜ਼ 'ਤੇ ਰੋਕ ਲਗਾਏ ਜਾਣ ਦੀ ਮੰਗ ਕੀਤੀ ਹੈ।

ਉਥੇ ਹੀ ਜਦ ਸਾਹਿਲ ਦਾ ਇਲਾਜ ਕਰ ਰਹੇ ਡਾਕਟਰ ਬੀ.ਐੱਸ. ਕੰਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀ ਲਗਾਤਾਰ ਕਈ ਘੰਟਿਆਂ ਤੱਕ ਗੇਮ ਖੇਡ ਰਿਹਾ ਸੀ। ਜਿਸ ਦੇ ਚਲਦੇ ਉਸ ਨੂੰ ਪੈਨਿਕ ਅਟੈਕ ਆਇਆ ਤੇ ਉਸ ਦੇ ਵਿਵਹਾਰ 'ਚ ਬਦਲਾਅ ਵੇਖੇ ਗਏ ਹਨ। ਉਨ੍ਹਾਂ ਦੱਸਿਆ ਕਿ ਮੋਬਾਈਲ ਗੇਮਜ਼ ਨੂੰ ਲਗਾਤਾਰ ਕਈ ਘੰਟਿਆਂ ਤੱਕ ਖੇਡਣ ਵਾਲੇ ਲੋਕਾਂ ਨੂੰ ਮਾਨਸਿਕ ਬਿਮਾਰੀਆਂ, ਡਿਪ੍ਰੈਸ਼ਨ ਤੇ ਅੱਖਾਂ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਵਰਗੀ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਮੋਬਾਈਲ ਗੇਮਜ਼ ਤੋਂ ਦੂਰ ਰੱਖਣਾ ਚਾਹੀਦਾ ਹੈ।

Last Updated : Jan 20, 2020, 6:53 PM IST

ABOUT THE AUTHOR

...view details