ਮੋਗਾ: ਘੋੜਿਆਂ ਸਬੰਧੀ ਟਿੱਪਣੀ ਨੂੰ ਲੈ ਕੇ ਵਿਵਾਦਾਂ ਨਾਲ ਘਿਰੇ ਸੁਖਜਿੰਦਰ ਸਿੰਘ ਲੋਪੋਂ ਨੂੰ ਗੈਂਗਸਟਰ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੂੰ ਹੁਣ ਅਦਾਲਤ ਨੇ ਬਰੀ ਕਰ ਦਿੱਤਾ ਹੈ। ਉਸ ਨੇ ਦੱਸਿਆਂ ਪੰਜਾਬ ਪੁਲਿਸ ਵੱਲੋਂ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਜਿਸ ਵਿੱਚ ਇਹ ਸਾਫ਼ ਹੋ ਗਿਆ ਕਿ ਮੇਰੇ ਮਾਫੀ ਮੰਗਣ ਅਤੇ ਗੈਂਗਸਟਰ ਵੱਲੋਂ ਮਾਫੀ ਮੰਗਵਾਉਣ ਵਾਲਿਆਂ ਨੂੰ ਧਮਕੀ ਦੇਣ ਪਿਛੇ ਉਸ ਦਾ ਕੋਈ ਹੱਥ ਨਹੀਂ ਹੈ। ਰਿਹਾਅ ਹੋਣ ਤੋਂ ਬਾਅਦ ਲੋਪੋਂ ਦਾ ਪਿੰਡ ਵਿੱਚ ਸਵਾਗਤ ਵੀ ਕੀਤਾ ਗਿਆ।
ਕੀ ਹੈ ਮਾਮਲਾ: ਯੂਟਿਊਬ ਉੱਤੇ ਚੈਨਲ ਬਣਾ ਕੇ ਖੇਤੀਬਾੜੀ ਤੇ ਸਹਾਇਕ ਧੰਦੇ ਉੱਤੇ ਬਲਾਗ ਬਣਾਉਣ ਵਾਲਾ ਸੁਖਜਿੰਦਰ ਸਿੰਘ ਲੋਪੋਂ ਵਿਵਾਦਾਂ ਵਿੱਚ ਫਸ ਗਿਆ, ਇੱਥੋ ਤੱਕ ਕਿ ਉਸ ਦੀ ਗ੍ਰਿਫਤਾਰੀ ਵੀ ਹੋਈ। ਵਿਵਾਦ ਦਾ ਕਾਰਨ ਉਸ ਦੀ ਇਕ ਵੀਡੀਓ ਨਾਲ ਜੁੜਿਆਂ ਹੋਇਆ ਹੈ। ਇਸ ਵੀਡੀਓ ਵਿੱਚ ਉਸ ਨੇ ਪੰਜਾਬ ਦੇ ਹਾਰਸ ਬ੍ਰੀਡਰਜ਼ ਵੱਲੋਂ ਘੋੜਿਆਂ ਦੀਆਂ ਕੀਮਤਾਂ ਵਧਾ ਚੜ੍ਹਾ ਕੇ ਦੱਸਣ ਸਬੰਧੀ ਟਿੱਪਣੀ ਕੀਤੀ ਗਈ ਸੀ। ਵਿਵਾਦ ਵੱਧਣ ਤੋਂ ਬਾਅਦ ਸੁਖਜਿੰਦਰ ਲੋਪੋਂ ਵਲੋਂ ਹਾਰਸ ਬ੍ਰੀਡਰਜ਼ ਸਾਹਮਣੇ ਮਾਫੀ ਮੰਗੀ ਗਈ।