ਮੋਗਾ: ਬੀਤੇ ਦਿਨ ਮੋਗਾ ਦੇ ਗੁਲਾਬੀ ਬਾਗ 'ਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ 25-30 ਨੌਜਵਾਨਾਂ ਵੱਲੋਂ ਇੱਕ ਵਰਕਸ਼ਾਪ ਅੰਦਰ ਦਾਖਲ ਹੋ ਕੇ ਭੰਨ੍ਹਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਕੈਬਿਨ ਦੇ ਸ਼ੀਸ਼ੇ ਤੋੜ ਦਿੱਤੇ ਗਏ। ਉਹ ਵਰਕਸ਼ਾਪ ਵਿੱਚੋਂ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਕੁੜੀ ਨਾਲ ਗੱਲਬਾਤ ਨੂੰ ਲੈ ਕੇ: ਜਾਣਕਾਰੀ ਦਿੰਦਿਆਂ ਗੁਲਾਬੀ ਬਾਗ ਵਿੱਚ ਵਰਕਸ਼ਾਪ ਮਾਲਿਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮੋਗਾ ਲੁਧਿਆਣਾ ਰੋਡ ’ਤੇ ਸਥਿਤ ਪ੍ਰਿੰਸ ਰੇਡੀਏਟਰ ਦੇ ਨਾਲ ਅੰਦਰ ਗਲੀ ਵਿੱਚ ਗੱਡੀਆਂ ਮੋਡਿਫਾਈ ਦੀ ਵਰਕਸ਼ਾਪ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੀ ਦਾ ਪਿਤਾ ਆਪਣੇ ਕੁਝ ਸਾਥੀਆਂ ਨਾਲ ਉਸ ਦੀ ਵਰਕਸ਼ਾਪ 'ਤੇ ਪਹੁੰਚਿਆ। ਉਸ ਦੀ ਉਡੀਕ ਕਰਨ ਲੱਗੇ। ਉਸ ਨੇ ਵਰਕਸ਼ਾਪ ਵਿਚ ਆਉਣਾ ਠੀਕ ਨਾ ਸਮਝਿਆ।
ਇਸ ਦੌਰਾਨ ਵਰਕਸ਼ਾਪ ਵਿੱਚ ਮੌਜੂਦ ਲੜਕੀ ਦੇ ਪਿਤਾ ਨੇ ਉੱਥੇ ਕੰਮ ਕਰਦੇ ਆਪਣੇ ਸਾਥੀਆਂ ਨੂੰ ਵਰਕਸ਼ਾਪ ਵਿੱਚੋਂ ਕੱਢਣ ਦੀ ਧਮਕੀ ਦਿੱਤੀ। ਵਰਕਸ਼ਾਪ ਤੋਂ ਬਾਹਰ ਨਾ ਆਉਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਵਰਕਸ਼ਾਪ 'ਚ ਮੌਜੂਦ ਮੁਲਾਜਮ ਬਾਹਰ ਆ ਕੇ ਖੜ੍ਹੇ ਹੋ ਗਏ, ਜਿਸ ਤੋਂ ਬਾਅਦ ਵਰਕਸ਼ਾਪ 'ਚ ਆਏ ਗੁੰਡਿਆਂ ਨੇ ਭੰਨਤੋੜ ਕੀਤੀ। ਇੰਨਾ ਹੀ ਨਹੀਂ ਉਹ ਉੱਥੇ ਲੱਗੇ ਸੀਸੀਟੀਵੀ ਕੈਮਰੇ ਤੋੜ ਕੇ ਡੀਵੀਆਰ ਵੀ ਆਪਣੇ ਨਾਲ ਲੈ ਗਏ।
ਦੂਜੇ ਪਾਸੇ ਵਰਕਸ਼ਾਪ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਦੀ ਮੋਗਾ ਲੁਧਿਆਣਾ ਰੋਡ ’ਤੇ ਸਥਿਤ ਪ੍ਰਿੰਸ ਰੇਡੀਏਟਰ ਦੇ ਨਾਲ ਅੰਦਰਲੀ ਗਲੀ ਵਿੱਚ ਵਾਹਨਾਂ ਦੀ ਮੁਰੰਮਤ ਦੀ ਵਰਕਸ਼ਾਪ ਹੈ। ਉਸ ਦੀ ਆਪਣੇ ਭਰਾ ਨਾਲ ਕੁਝ ਦੁਸ਼ਮਣੀ ਸੀ, ਜਿਸ ਕਾਰਨ ਉਹ ਕਾਰ ’ਤੇ ਉਸ ਦੀ ਵਰਕਸ਼ਾਪ ’ਤੇ ਆਏ ਤੇ ਭੰਨਤੋੜ ਕੀਤੀ। ਜਦੋਂ ਕਿ ਮਾਲਕ ਉਸ ਸਮੇਂ ਵਰਕਸ਼ਾਪ ਵਿੱਚ ਮੌਜੂਦ ਨਹੀਂ ਸੀ, ਉਸ ਨੇ ਆਪਣੇ ਮੋਬਾਈਲ ਵਿੱਚ ਚੱਲ ਰਹੇ ਸੀਸੀਟੀਵੀ ਕਮਰੇ ਦੀ ਵੀਡੀਓ ਰਿਕਾਰਡ ਕਰ ਲਈ ਹੈ।