ਨਸ਼ਾ ਛਡਾਓ ਕੇਂਦਰ ਤੋਂ ਪ੍ਰਸ਼ਾਸਨ ਨੇ ਬਚਾਏ 50 ਤੋਂ ਵੱਧ ਨੌਜਵਾਨ - ਪੰਜਾਬ
ਹਲਕਾ ਬਾਘਾਪੁਰਾਣਾ ਦੇ ਆਲਮਵਾਲਾ ਪਿੰਡ 'ਚ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਤੋ ਪ੍ਰਸ਼ਾਸਨ ਨੇ ਬਚਾਏ 50 ਤੋ ਵੱਧ ਨੌਜਵਾਨ। ਨੌਜਵਾਨਾਂ ਨੇ ਕੀਤੀ ਕੁੱਟਮਾਰ ਦੀ ਸ਼ਿਕਾਇਤ।
ਬਾਘਾਪੁਰਾਣਾ: ਬਾਘਾਪੁਰਾਣਾ ਦੇ ਅਧੀਨ ਪੇਂਦੇ ਪਿੰਡ ਆਲਮਵਾਲਾ ਵਿਖੇ ਚੱਲ ਰਹੇ ਨਸ਼ਾ ਛੁਡਾਓ ਕੇਂਦਰ ਤੇ ਬਾਘਾਪੁਰਾਣਾ ਦੀ ਐਸਡੀਐਮ, ਤਹਿਸੀਲਦਾਰ ਅਤੇ ਬਾਘਾਪੁਰਾਣਾ ਪੁਲਿਸ ਵਲੋ ਸ਼ਿਕਾਇਤ ਦੇ ਅਧਾਰ 'ਤੇ ਛਾਪਾਮਾਰੀ ਕੀਤੀ। ਛਾਪੇਮਾਰੀ ਦੌਰਾਨ ਸਾਹਮਣੇ ਆਇਆ ਕਿ ਉੱਥੇ ਭਰਤੀ ਹੋਏ ਨੌਜਵਾਨਾਂ ਨਾਲ ਕੁੱਟਮਾਰ ਹੁੰਦੀ ਸੀ ਅਤੇ 20 ਨੌਜਵਾਨਾਂ ਨੂੰ ਰੱਖਣ ਵਾਲੇ ਸੇਂਟਰ 'ਤੇ 80 ਦੇ ਕਰੀਬ ਨੌਜਵਾਨ ਮਿਲੇ।
ਨੌਜਵਾਨਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਣਕਾਰੀ ਹਾਸਲ ਕਰਕੇ ਕੁੱਝ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਂ-ਪਿਓ ਨਾਲ ਘਰ ਭੇਜ ਦਿੱਤਾ ਗਿਆ, ਜਦਕਿ ਕੁੱਝ ਨੌਜਨਾਵਾਂ ਨੂੰ ਰੇਡ ਕ੍ਰਾਸ ਵਲੋ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ 15 ਨੋਜਵਾਨਾ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾ ਵਲੋ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।