ਪੰਜਾਬ

punjab

ETV Bharat / state

Tiktok ਦਾ ਕ੍ਰੇਜ਼ ਪਿਆ ਜਾਨ 'ਤੇ ਭਾਰੀ - ਟਿਕਟਾਕ

ਟਿਕਟੌਕ 'ਤੇ ਗਰਲਫਰੈਂਡ ਨੂੰ ਇੰਪ੍ਰੈੱਸ ਕਰਨ ਲਈ ਵੀਡੀਓ ਬਣਾਉਣ ਦੇ ਚੱਕਰ 'ਚ ਮੋਗਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਸਿਰ 'ਚ ਗੰਭੀਰ ਸੱਟ ਲਗਣ ਨਾਲ ਉਸ ਦੀ ਮੌਤ ਹੋ ਗਈ।

Tiktok ਵੀਡੀਓ ਬਣਾਉਣ ਦੇ ਚੱਕਰ 'ਚ ਨੌਜਵਾਨ ਨੇ ਮਾਰੀ ਨਹਿਰ 'ਚ ਛਾਲ, ਮੌਤ
ਫ਼ੋਟੋ

By

Published : Mar 10, 2020, 7:25 PM IST

ਮੋਗਾ: ਸੋਸ਼ਲ ਮੀਡੀਆ ਐਪ ਟਿਕ-ਟੌਕ ਅੱਜਕਲ ਨੌਜਵਾਨਾਂ ਦੇ ਸਿਰ ਚੜ ਬੋਲ ਰਿਹਾ ਹੈ। ਟਿਕਟੌਕ 'ਤੇ ਮਸ਼ਹੂਰ ਹੋਣ ਲਈ ਨੌਜਵਾਨ ਜਾਨ ਦੀ ਪਰਵਾਹ ਕੀਤੇ ਬਗੈਰ ਵੀਡੀਓ ਬਣਾ ਰਹੇ ਹਨ। ਅਜਿਹਾ ਇੱਕ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਨੇ ਟਿਕਟੌਕ ਵੀਡੀਓ ਬਣਾਉਣ ਦੇ ਚੱਕਰ 'ਚ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਪਾਣੀ ਦੇ ਥੱਲੇ ਪਿਆ ਪੱਥਰ ਉਸ ਦੇ ਸਿਰ 'ਚ ਵੱਜ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਫ਼ੋਟੋ

18 ਸਾਲ ਦਾ ਮੁੰਡਾ ਦੀਪਕ ਕੁਮਾਰ ਪੁੱਤਰ ਰਾਮਨਾਥ ਨਿਵਾਸੀ ਪਿੰਡ ਛੋਟੀ ਮੀਨੀਆਂ ਦਾ ਰਹਿਣ ਵਾਲਾ ਸੀ। ਨਹਿਰ ਦੇ ਦੂਸਰੇ ਪਾਸੇ ਉਸ ਦਾ ਦੋਸਤ ਉਸ ਦੀ ਵੀਡੀਓ ਬਣਾ ਰਿਹਾ ਸੀ। ਇਸ ਵੀਡੀਓ ਰਾਹੀਂ ਦੀਪਕ ਆਪਣੀ ਗਰਲਫਰੈਂਡ ਨੂੰ ਇੰਪ੍ਰੈੱਸ ਕਰਨਾ ਚਾਹੁੰਦਾ ਸੀ।

ਫ਼ੋਟੋ

ਜਦੋਂ ਦੀਪਕ ਨੇ ਨਹਿਰ ਵਿੱਚ ਛਾਲ ਮਾਰੀ ਤਾਂ ਪਾਣੀ ਵਿੱਚ ਮੌਜੂਦ ਇੱਕ ਪੱਥਰ ਉਸ ਦੇ ਸਿਰ 'ਚ ਵੱਜ ਗਿਆ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਦੀਪਕ ਨੂੰ ਨਹਿਰ ਵਿਚੋਂ ਕੱਢਿਆ ਅਤੇ ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਤੇ ਹਸਪਤਾਲ ਲੈ ਜਾਇਆ ਗਿਆ। ਸਿਰ 'ਚ ਗੰਭੀਰ ਸੱਟ ਕਾਰਨ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਫ਼ੋਟੋ

ਦੱਸਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਬਲਕਿ ਅਜਿਹੇ ਕਈ ਮਾਮਲੇ ਮਾਹਮਣੇ ਆ ਚੁੱਕੇ ਹਨ।

ABOUT THE AUTHOR

...view details