ਮੋਗਾ:ਅੱਜ ਸਵੇਰੇ ਗੋਲਡਨ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ‘ਚ ਵਾਪਰੇ ਸੜਕ ਹਾਦਸੇ ‘ਚ ਪੰਜਾਬ ਤੋਂ ਪਿੰਡ ਘੋਲੀਆ ਦੇ ਟਰੱਕ ਡਰਾਈਵਰ ਜਗਸੀਰ ਸਿੰਘ ਗਿੱਲ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਤੋਂ ਹੀ ਮ੍ਰਿਤਕ ਦੇ ਸਾਥੀ ਨੇ ਦੱਸਿਆ ਕਿ ਸਾਹਮਣੇ ਪਾਸੇ ਤੋਂ ਗਲਤ ਢੰਗ ਨਾਲ ਉਵਰਟੇਕ ਕਰ ਰਿਹਾ ਜਾਨਵਰਾਂ ਵਾਲਾ ਟਰੱਕ ਮ੍ਰਿਤਕ ਜਗਸੀਰ ਦੇ ਟਰੱਕ ਵਿੱਚ ਜਾ ਟਕਰਾਇਆ ਤੇ ਅੱਗ ਵਿੱਚ ਸੜਣ ਕਾਰਨ ਜਗਸੀਰ ਸਿੰਘ ਗਿੱਲ ਦੁਨੀਆ ਨੂੰ ਅਲਵਿਦਾ ਕਹਿ ਗਿਆ।
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਜਗਸੀਰ ਸਿੰਘ ਗਿੱਲ ਕੈਨੇਡਾ ‘ਚ ਕੈਲਗਿਰੀ ਨਾਲ ਸਬੰਧਤ ਸੀ। ਇਸ ਦੁਖ਼ਦਾਈ ਖ਼ਬਰ ਕਾਰਨ ਘੋਲੀਆ ਪਿੰਡ ਅਤੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸ ਦਈਏ ਕਿ ਜਗਸੀਰ ਸਿੰਘ ਦਾ ਸਾਰਾ ਪਰਿਵਾਰ ਹੀ ਕੈਨੇਡਾ ਦੇ ਵਿੱਚ ਰਹਿੰਦਾ ਸੀ।
ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਗੱਲਬਾਤ ਕਰਦਿਆਂ ਹੋਇਆਂ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਅੱਜ ਸਵੇਰੇ ਜਦੋਂ ਫੋਨ ਆਇਆ ਤੇ ਪਤਾ ਲੱਗਿਆ ਕਿ ਜਗਸੀਰ ਸਿੰਘ ਦੀ ਮੌਤ ਹੋ ਗਈ। ਪਹਿਲਾਂ ਤਾਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਜਗਸੀਰ ਦੇ ਪਰਿਵਾਰ ਨਾਲ ਰਾਬਤਾ ਕੀਤਾਸ ਤਾਂ ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਦੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਗੱਡੀ ਚਲਾ ਰਿਹਾ ਸੀ ਤਾਂ ਸਾਹਮਣੇ ਤੋਂ ਪਸ਼ੂਆਂ ਦੇ ਭਰੇ ਟਰੱਕ ਨਾਲ ਉਨ੍ਹਾਂ ਦੀ ਗੱਡੀ ਟਕਰਾ ਗਈ, ਤਾਂ ਮੌਕੇ ਉੱਤੇ ਹੀ ਗੱਡੀ ਨੂੰ ਅੱਗ ਲੱਗ ਗਈ ਅਤੇ ਹਾਦਸਾ ਵਾਪਰ ਗਿਆ।
ਮ੍ਰਿਤਕ ਨੌਜਵਾਨ ਦੀ ਫਾਈਲ ਫੋਟੋ ਸਥਾਨਕ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਅਤੇ ਪੂਰਾ ਪਰਿਵਾਰ ਪਿਛਲੇ ਕਾਫ਼ੀ ਸਾਲਾਂ ਤੋਂ ਕੈਨੇਡਾ ਵਿੱਚ ਹੀ ਰਹਿ ਰਹੇ ਸਨ। ਪਿੱਛੇ ਮੋਗਾ ਵਿਖੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਵਲੋਂ ਘਰ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਨਾਸਾ ਚੰਦਰਮਾ ਰਾਕੇਟ ਲਾਂਚ ਕਰਨ ਲਈ ਤਿਆਰ, ਅੱਜ ਪੁਲਾੜ ਲਈ ਹੋਵੇਗਾ ਰਵਾਨਾ