ਪੰਜਾਬ

punjab

ETV Bharat / state

ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਪਰਿਵਾਰ ਨੇ ਸਰਕਾਰੀ ਸਹੂਲਤਾਂ ਨੂੰ ਕੋਸਿਆ

ਮੋਗਾ ਵਿੱਚ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਸਰਕਾਰੀ ਸਹੂਲਤਾਂ ਉੱਤੇ ਸਵਾਲ ਚੁੱਕੇ। ਉਨ੍ਹਾਂ ਦੱਸਿਆ ਕਿ ਐਂਬੂਲੈਂਸ ਨੂੰ ਫੋਨ ਕੀਤਾ, ਪਰ ਚਾਰ ਘੰਟੇ ਬੀਤਣ ਤੋਂ ਬਾਅਦ ਵੀ ਐਂਬੂਲੈਸ ਮੌਕੇ 'ਤੇ ਨਹੀਂ ਪਹੁੰਚੀ।

By

Published : Oct 5, 2022, 7:29 AM IST

Updated : Oct 5, 2022, 7:49 AM IST

Youth dies due to electrocution in Moga
Youth dies due to electrocution in Moga

ਮੋਗਾ:ਜ਼ਿਲ੍ਹੇ ਦੇ ਪਿੰਡ ਸੇਖਾ ਖੁਰਦ ਦਾ ਰਹਿਣ ਵਾਲਾ 35 ਸਾਲਾ ਜਸਪਾਲ ਸਿੰਘ ਦੀ ਕੰਬਾਈਨ ਨੂੰ ਪਾਸ ਕਰਵਾਉਂਦੇ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਟਰੱਕ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਕੱਲ੍ਹ ਉਹ ਇਕ ਟਰੱਕ ਲੈ ਕੇ ਕਾਲੇਕੇ ਰੋਡ ਬਾਘਾਪੁਰਾਣਾ ਵੱਲ ਆ ਰਿਹਾ ਸੀ ਤੇ ਇਕ ਕੰਬਾਈਨ ਪਾਸ ਕਰਦੇ ਸਮੇਂ ਕੰਬਾਈਨ ਮਾਲਕ ਵੱਲੋਂ ਕਹਿਣ 'ਤੇ ਕੰਬਾਇਨ ਦੀ ਪੌੜੀ ਪਾਸੇ ਕਰਦੇ ਸਮੇਂ ਇਕ ਪਾਸੇ ਲੱਗੇ ਟਰਾਂਸਫਾਰਮ ਨਾਲ ਲੱਗ ਗਈ ਅਤੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੇਰੇ ਭਰਾ ਨੂੰ ਜਦੋਂ ਕਰੰਟ ਲੱਗਿਆ ਤਾਂ ਅਸੀਂ 108 'ਤੇ ਐਂਬੂਲੈਂਸ ਨੂੰ ਫੋਨ ਕੀਤਾ, ਪਰ ਚਾਰ ਘੰਟੇ ਬੀਤਣ ਤੋਂ ਬਾਅਦ ਵੀ ਐਂਬੂਲੈਸ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਨਾਲ ਧੋਖਾ ਕਰ ਰਹੀ ਹੈ। ਬਦਲਾਅ ਦੇ ਨਾਂਅ 'ਤੇ ਪੰਜਾਬ ਸਰਕਾਰ ਸੱਤਾ ਵਿੱਚ ਆਈ। ਵਿਕਾਸ ਦੇ ਨਾਲ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਿਕਾਂ ਦਾ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਪੱਧਰ 'ਤੇ ਅਸਲੀਅਤ ਕੁਝ ਹੋਰ ਹੀ ਹੈ।

ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਪਰਿਵਾਰ ਨੇ ਸਰਕਾਰੀ ਸਹੂਲਤਾਂ ਨੂੰ ਕੋਸਿਆ

ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ 'ਤੇ ਨਾ ਤਾਂ ਕੋਈ ਐਂਬੂਲੈਂਸ ਆਈ ਅਤੇ ਨਾ ਹੀ ਸਰਕਾਰੀ ਹਸਪਤਾਲ ਵਿੱਚ ਕੋਈ ਲੋੜੀਂਦਾ ਡਾਕਟਰੀ ਸਟਾਫ ਮੌਜੂਦ ਸੀ। ਇੱਥੋਂ ਤੱਕ ਉਨ੍ਹਾਂ ਦੇ ਪਰਿਵਾਰ ਵੱਲੋਂ ਵਾਰ ਵਾਰ ਪੋਸਟਮਾਰਟਮ ਲਈ ਐਂਬੂਲੈਂਸ ਭੇਜਣ ਦੀ ਮੰਗ ਕੀਤੀ ਗਈ। ਵਿਭਾਗ ਵੱਲੋਂ ਆਪਣੀ ਮਜਬੂਰੀ ਦੱਸ ਕੇ ਸਿਰਫ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਗਈ। ਵਾਰ ਵਾਰ ਕਹਿਣ 'ਤੇ ਇਸ ਲਈ ਸਾਨੂੰ ਪੁਲਿਸ ਸਟੇਸ਼ਨ ਵੱਲੋਂ ਇਹ ਕਾਰਵਾਈ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਪੁਲਿਸ ਵਿਭਾਗ ਨੂੰ ਇਤਲਾਹ ਕਰ ਚੁਕੇ ਹਾ, ਪਰ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਬਿਜਲੀ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਹੋਈ ਘਟਨਾ 'ਤੇ ਇਲਜ਼ਾਮ ਵੀ ਲਾਏ ਗਏ।

ਜਿਸ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਈ, ਉਸ ਦੇ ਪਰਿਵਾਰ ਵਿੱਚ ਪਤਨੀ ਅਤੇ 3 ਛੋਟੇ ਛੋਟੇ ਬੱਚੇ ਹਨ ਜਿਨ੍ਹਾਂ ਦਾ ਹਸਪਤਾਲ ਪਹੁੰਚ ਕੇ ਰੋ ਰੋ ਕੇ ਬੁਰਾ ਹਾਲ ਦੇਖਣ ਨੂੰ ਮਿਲਿਆ। ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਇਹ ਸਭ ਬਿਜਲੀ ਮਹਿਕਮੇ ਦੀ ਅਣਗਹਿਲੀ ਦਾ ਨਤੀਜਾ ਹੈ, ਜੋ ਕਈ ਲੋਕ ਇਸ ਟਰਾਂਸਫਾਰਮਰ ਤੋਂ ਕਰੰਟ ਦਾ ਸ਼ਿਕਾਰ ਹੋ ਚੁੱਕੇ ਹਨ। ਕਈ ਵਾਰ ਐਪਲੀਕੇਸ਼ਨ ਪਾਉਣ ਉੱਤੇ ਵੀ ਟਰਾਂਸਫਾਰਮਰ ਨੂੰ ਕਵਰ ਨਹੀਂ ਕੀਤਾ ਗਿਆ।

ਇਸ ਮੌਕੇ ਉੱਥੇ ਹੀ ਗੱਲਬਾਤ ਕਰਦੇ ਹੋਏ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੈਬ ਸਿੰਘ ਨੇ ਕਿਹਾ ਕਿ ਟੱਰਕਾਂ ਦੀ ਸਪੈਸ਼ਲ ਲੱਗੀ ਹੋਣ ਕਾਰਨ ਇਕ ਸਾਈਡ ਉੱਪਰ ਟਰੱਕ ਖੜ੍ਹਾ ਸੀ ਅਤੇ ਇਕ ਸਾਈਡ ਉੱਪਰ ਕੰਬਾਈਨ ਆ ਰਹੀ ਸੀ ਤਾਂ ਰਸਤਾ ਘੱਟ ਹੋਣ ਕਾਰਨ ਅਤੇ ਦੂਜੀ ਸਾਈਡ ਉੱਪਰ ਇਕ ਟਰਾਂਸਫਾਰਮਰ ਲੱਗਿਆ ਹੋਇਆ ਸੀ ਜਿਸ ਦੇ ਨਾਲ ਇੱਕ ਜੰਗਲਾ ਲੱਗਿਆ ਹੋਇਆ ਸੀ ਜਿਸ ਵਿਚ ਕਰੰਟ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਕੰਬਾਈਨ ਦੇ ਨਾਲ ਲੰਘ ਰਿਹਾ ਸੀ ਤਾਂ ਜੰਗਲੇ ਨੂੰ ਹੱਥ ਲੱਗਣ ਕਾਰਨ ਕਰੰਟ ਲੱਗਿਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 174 ਦੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।




ਇਹ ਵੀ ਪੜ੍ਹੋ:ਹੈਰੀਟੇਜ ਸਟਰੀਟ ਵਿਖੇ ਹੰਗਾਮਾ, ਸੁਰੱਖਿਆ ਗਾਰਡ ਅਤੇ ਪੰਜਾਬ ਕਮਾਂਡੋ ਪੁਲਿਸ ਉੱਤੇ ਬਦਤਮੀਜੀ ਦੇ ਦੋਸ਼

Last Updated : Oct 5, 2022, 7:49 AM IST

ABOUT THE AUTHOR

...view details