ਮੋਗਾ : ਜ਼ਿਲ੍ਹੇ ਦੇ ਇਲਾਕਾ ਧਰਮਕੋਟ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੇ ਇਕ ਵਹਿਸ਼ੀ ਨੇ ਬੇਜ਼ੁਬਾਨ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁੁਟੇਜ ਵੀ ਸਾਹਮਣੇ ਆਈ ਹੈ। ਇਲਾਕਾ ਵਾਸੀਆਂ ਨੇ ਇਸ ਸਬੰਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿਵਾਇਆ ਹੈ।
ਕੀ ਹੈ ਮਾਮਲਾ :ਜਾਣਕਾਰੀ ਅਨੁਸਾਰ ਮੋਗਾ ਦਾ ਕਸਬਾ ਧਰਮਕੋਚ ਦੇ ਇਲਾਕੇ ਵਿੱਚ ਬੀਤੇ ਦਿਨੀਂ ਇਕ ਕਾਰ ਚਾਲਕ ਦੋ ਕਤੂਰਿਆਂ ਨੂੰ ਕਾਰ ਹੇਠਾਂ ਕੁਚਲ ਕੇ ਫਰਾਰ ਹੋ ਗਿਆ ਸੀ। ਇਸ ਸਬੰਧੀ ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ। ਉਨ੍ਹਾਂ ਵੱਲੋਂ ਜਦੋਂ ਇਸ ਸਬੰਧੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕੁਝ ਹੋਰ ਹੀ ਦੇਖਣ ਨੂੰ ਮਿਲਿਆ। ਦਰਅਸਲ ਇਸ ਦੌਰਾਨ ਇਕ ਅਜਿਹੀ ਵੀਡੀਓ ਸਾਹਮਣੇ ਆਈ, ਜਿਸ ਨੂੰ ਦੇਖਣ ਮਗਰੋਂ ਸਭ ਹੈਰਾਨ ਹੋ ਗਏ। ਇਸ ਵੀਡੀਓ ਵਿੱਚ ਸਾਹਮਣੇ ਆਇਆ ਕਿ ਇਕ ਵਿਅਕਤੀ ਬੇਜ਼ੁਬਾਨ ਨਾਲ ਬਦਫੈਲੀ ਕਰ ਰਿਹਾ ਹੈ। ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਹੈ।