ਪੰਜਾਬ

punjab

ਪੰਜਾਬ ਵਿੱਚ ਤੀਜ ਦੇ ਤਿਉਹਾਰ ਦੀ ਇੱਕ ਵੱਖਰੀ ਧੂਮ, ਵਿਧਾਇਕ ਅਮਨਦੀਪ ਅਰੋੜਾ ਨੇ ਪਾਇਆ ਗਿੱਧਾ

By

Published : Aug 6, 2023, 10:54 PM IST

ਸਾਵਣ ਦੇ ਮਹੀਨੇ ਵਿੱਚ ਇਹ ਤਿਉਹਾਰ ਪੂਰਾ ਮਹੀਨਾ ਹੀ ਮਨਾਇਆ ਜਾਂਦਾ ਹੈ । ਮੋਗਾ ਦਾ ਨੇਚਰ ਪਾਰਕ ਜਿੱਥੇ ਹਰ ਸਾਲ ਔਰਤਾਂ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ।

ਪੰਜਾਬ ਵਿੱਚ ਤੀਜ ਦੇ ਤਿਉਹਾਰ ਦੀ ਇੱਕ ਵੱਖਰੀ ਧੂਮ
ਪੰਜਾਬ ਵਿੱਚ ਤੀਜ ਦੇ ਤਿਉਹਾਰ ਦੀ ਇੱਕ ਵੱਖਰੀ ਧੂਮ

ਪੰਜਾਬ ਵਿੱਚ ਤੀਜ ਦੇ ਤਿਉਹਾਰ ਦੀ ਇੱਕ ਵੱਖਰੀ ਧੂਮ

ਮੋਗਾ:ਭਾਵੇਂ ਤੀਜ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਪੰਜਾਬ ਦੇ ਤੀਜ ਦੇ ਤਿਉਹਾਰ ਦੀ ਇੱਕ ਵੱਖਰੀ ਪਹਿਚਾਣ ਹੈ। ਸਾਵਣ ਦੇ ਮਹੀਨੇ ਵਿੱਚ ਇਹ ਤਿਉਹਾਰ ਪੂਰਾ ਮਹੀਨਾ ਹੀ ਮਨਾਇਆ ਜਾਂਦਾ ਹੈ ਅਤੇ ਨਵ-ਵਿਆਹੀਆਂ ਕੁੜੀਆਂ ਕੁੜੀਆਂ ਇਸ ਤਿਉਹਾਰ ਨੂੰ ਆਪਣੇ ਪੇਕੇ ਘਰ ਆ ਕੇ ਮਨਾਉਂਦੀਆਂ ਹਨ ਅਤੇ ਫਿਰ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਆਪਣੇ ਸਹੁਰੇ ਘਰ ਵਾਪਸ ਚਲੀਆਂ ਜਾਂਦੀਆਂ ਹਨ। ਪੰਜਾਬ ਵਿੱਚ ਤੁਹਾਨੂੰ ਹਰ ਗਲੀ-ਮੁਹੱਲੇ ਵਿੱਚ ਤੀਜ ਦਾ ਮੇਲਾ ਦੇਖਣ ਨੂੰ ਮਿਲੇਗਾ।

ਮੋਗਾ ਦੀਆਂ ਤੀਆਂ:ਮੋਗਾ ਦਾ ਨੇਚਰ ਪਾਰਕ ਜਿੱਥੇ ਹਰ ਸਾਲ ਔਰਤਾਂ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ। ਉਥੇ ਹੀ ਦੂਜੇ ਪਾਸੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਬਾਈਲ ਦਾ ਯੁੱਗ ਆਉਣ ਕਾਰਨ ਸਾਡਾ ਸਮਾਜ ਗਿਰਾਵਟ ਵੱਲ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਜੋ ਪੁਰਾਤਨ ਤਿਉਹਾਰ ਸੀ ਉਹ ਵੀ ਅੱਜ ਦੇ ਬੱਚਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ । ਪੁਰਾਤਨ ਵਿਰਸੇ ਨਾਲ ਬੱਚਿਆਂ ਨੂੰ ਜੋੜਨ ਲਈ ਮੋਗਾ ਦੇ ਨੇਚਰ ਪਾਰਕ ਵਿਖੇ ਮੋਗਾ ਦੀ ਵਿਧਾਇਕ ਡ. ਅਮਨਦੀਪ ਕੋਰ ਅਰੋੜਾ ਵੱਲੋਂ ਮੋਗਾ ਦੀਆਂ ਸਮੂਹ ਔਰਤਾਂ ਨਾਲ ਮਿਲ ਕੇ ਤੀਆਂ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਇਆ ਗਿਆ।

ਔਰਤਾਂ ਨੂੰ ਅਪੀਲ: ਇਸ ਸਮਾਗਮ ਵਿੱਚ ਵਿਧਾਇਕ ਨੇ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜੇ ਹੋਣ ਦੀ ਅਪੀਲ ਕੀਤੀ। ਇਸ ਮੌਕੇ ਤੇ ਪੁਰਾਤਨ ਵਿਰਸੇ ਨੂੰ ਦਰਸਾਉਂਦੀਆਂ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ ਅਤੇ ਬਜ਼ੁਰਗ ਮਾਤਾਵਾਂ ਵੱਲੋ ਪੁਰਾਣੇ ਸਮੇਂ ਵਿੱਚ ਗਾਏ ਜਾਣ ਵਾਲੇ ਗੀਤ ਗਾ ਕੇ ਵੀ ਅੱਜ ਦੇ ਬੱਚਿਆਂ ਨੂੰ ਮੋਬਾਇਲੀ ਯੁੱਗ ਵਿੱਚੋਂ ਬਾਹਰ ਨਿਕਲ ਕੇ ਪੁਰਾਤਨ ਵਿਰਸੇ ਨਾਲ ਜੁੜਣ ਦੀ ਅਪੀਲ ਕੀਤੀ ਗਈ। ਲੜਕੀਆਂ ਵੱਲੋਂ ਪੀਂਘਾਂ ਝੂਟੀਆਂ ਗਾਈਆਂ। ਅਖੀਰ ਵਿੱਚ ਆਈਆਂ ਵੱਡੀ ਗਿਣਤੀ 'ਚ ਔਰਤਾਂ ਨੇ ਵਿਧਾਇਕ ਡਾ. ਅਮਨਦੀਪ ਕੋਰ ਅਰੋੜਾ ਦਾ ਧੰਨਵਾਦ ਕੀਤਾ।

ABOUT THE AUTHOR

...view details